ਪੀਲ 'ਚ ਹਾਈ ਐਂਡ ਗੱਡੀਆਂ ਦੀ ਚੋਰੀ ਦੇ ਗਰੋਹ ਦਾ ਪਰਦਾਫਾਸ਼, ਪੰਜਾਬੀ ਨੌਜਵਾਨਾਂ ਦਾ ਨਾਮ ਵੀ ਸੂਚੀ 'ਚ ਸ਼ਾਮਲ!

author-image
Ragini Joshi
New Update
ਪੀਲ 'ਚ ਹਾਈ ਐਂਡ ਗੱਡੀਆਂ ਦੀ ਚੋਰੀ ਦੇ ਗਰੋਹ ਦਾ ਪਰਦਾਫਾਸ਼, ਪੰਜਾਬੀ ਨੌਜਵਾਨਾਂ ਦਾ ਨਾਮ ਵੀ ਸੂਚੀ 'ਚ ਸ਼ਾਮਲ!

ਪੀਲ 'ਚ ਹਾਈ ਐਂਡ ਗੱਡੀਆਂ ਦੀ ਚੋਰੀ ਦੇ ਗਰੋਹ ਦਾ ਪਰਦਾਫਾਸ਼, ਪੰਜਾਬੀ ਨੌਜਵਾਨਾਂ ਦਾ ਨਾਮ ਵੀ ਸੂਚੀ 'ਚ ਸ਼ਾਮਲ!

ਪੀਲ ਦਾ ਖੇਤਰ - ਪੀਲ 'ਚ ਹਾਈ ਐਂਡ ਗੱਡੀਆਂ ਦੀ ਚੋਰੀ ਦੇ ਗਰੋਹ ਦਾ ਪਰਦਾਫਾਸ਼ ਹੋਇਆ ਹੈ, ਜਿਸ 'ਚ ਪੰਜਾਬੀ ਨੌਜਵਾਨਾਂ ਦੀ ਸੂਚੀ ਦਾ ਨਾਮ ਵੀ ਸ਼ਾਮਲ ਹੈ।

ਦਰਅਸਲ, ਮਾਰਚ 2020 ਤੋਂ, ਪੀਲ ਰੀਜ਼ਨ 'ਚ ਹਾਈ ਐਂਡ ਗੱਡੀਆਂ ਦੀ ਚੋਰੀ ਦੀਆਂ ਘਟਨਾਵਾਂ 'ਚ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲਿਆ ਸੀ, ਜਿੰਨ੍ਹਾਂ 'ਚ ਅਕਸਰ ਹਥਿਆਰਾਂ ਦੀ ਵਰਤੋਂ ਅਤੇ ਸ਼ੱਕੀ ਵਿਅਕਤੀਆਂ ਦੁਆਰਾ ਹਿੰਸਕ ਧਮਕੀਆਂ ਸ਼ਾਮਲ ਹਨ।

ਕੁਝ ਮਾਮਲਿਆਂ ਵਿੱਚ, ਦੋਸ਼ੀ ਵਾਹਨ ਦੀ ਵਿਕਰੀ ਲਈ ਦਿੱਤੇ ਇਸ਼ਤਿਹਾਰਾਂ ਦਾ ਜਵਾਬ ਦਿੰਦੇ ਸਨ ਅਤੇ ਵਾਹਨ ਦੀ ਖਰੀਦ ਲਈ ਗੱਲਬਾਤ ਵੀ ਕਰਦੇ ਸਨ। ਦੂਜਿਆਂ ਵਿਚ, ਦੋਸ਼ੀਆਂ ਵੱਲੋਂ ਸੜ੍ਹਕ 'ਤੇ ਜਾਣ ਬੁੱਝ ਕੇ ਕੁਝ ਗੱਡੀਆਂ ਨਾਲ ਟੱਕਰ ਮਾਰੀ ਜਾਂਦੀ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਅਪਰਾਧਕ ਸੰਗਠਨ 20 ਤੋਂ ਵੱਧ ਹਾਈ ਐਂਡ ਵਾਹਨਾਂ ਦੀ ਚੋਰੀ ਅਤੇ ਕਾਰਜੈਕਿੰਗ ਵਿਚ ਸ਼ਾਮਲ ਸੀ, ਜੋ ਸਾਰੇ ਜੀਟੀਏ ਵਿਚ ਵਾਪਰੀਆਂ ਸਨ।

Advertisment

ਪਿਛਲੇ ਕਈ ਹਫਤਿਆਂ ਦੇ ਦੌਰਾਨ ਪੀਲ ਪੁਲਿਸ ਵੱਲੋਂ ਕਈ ਸਰਚ ਵਾਰੰਟ ਜਾਰੀ ਕੀਤੇ ਗਏ ਸਨ ਅਤੇ ਕੁੱਲ 8 ਸ਼ੱਕੀ ਵਿਅਕਤੀਆਂ 'ਤੇ 47 ਕ੍ਰਿਮੀਨਲ ਚਾਰਜ ਲਗਾਏ ਗਏ ਹਨ। ਜ਼ਬਤ ਕੀਤੇ ਗਏ ਸਮਾਨ ਵਿੱਚ ਅੱਠ ਹਾਈ ਐਂਡ ਵਾਹਨ ਅਤੇ $30,000 ਤੋਂ ਵੱਧ ਨਕਦ, ਹੋਰ ਹਾਈ ਐਂਡ ਵਾਹਨਾਂ ਦੀਆਂ ਚਾਬੀਆਂ, ਅਤੇ ਲਗਭਗ ਇਕ ਕਿਲੋਗ੍ਰਾਮ ਫੈਂਟਨੈਲ ਅਤੇ ਕੋਕੀਨ ਸ਼ਾਮਲ ਹੈ।

ਪੀਲ 'ਚ ਹਾਈ ਐਂਡ ਗੱਡੀਆਂ ਦੀ ਚੋਰੀ ਦੇ ਗਰੋਹ ਦਾ ਪਰਦਾਫਾਸ਼, ਪੰਜਾਬੀ ਨੌਜਵਾਨਾਂ ਦਾ ਨਾਮ ਵੀ ਸੂਚੀ 'ਚ ਸ਼ਾਮਲ!

ਜ਼ਬਤ ਕੀਤੀ ਪ੍ਰਾਪਰਟੀ (ਸਮਾਨ) ਦਾ ਕੁੱਲ ਮੁੱਲ ਲਗਭਗ ਹੈ: $1 100 000

ਇਸ ਸਬੰਧੀ ਗੱਲ ਕਰਦਿਆਂ ਕਿਹਾ ਕਿ ਡਿਪਟੀ ਚੀਫ਼ ਮਿਲਿਨੋਵਿਚ ਨੇ ਕਿਹਾ, “ਇਹ ਇੱਕ ਅਤਿਅੰਤ ਹਿੰਸਕ ਅਪਰਾਧ ਹੈ ਜੋ ਸਾਡੀ ਕਮਿਊਨਟੀ ਦੀ ਸੁਰੱਖਿਆ ਨੂੰ ਖਤਰੇ ਵਿਚ ਪਾਉਂਦਾ ਹੈ। ਇਹ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਸ ਪ੍ਰੋਜੈਕਟ ਦੇ ਨਤੀਜੇ ਸਾਡੀ ਟੀਮ ਦੇ ਸਮਰਥਨ ਅਤੇ ਬਾਈਚਾਰੇ ਦੇ ਸਾਥ ਨਾਲ ਸੰਭਵ ਹੋਏ ਹਨ।"

ਗਿ੍ਰਫਤਾਰ ਕੀਤੇ ਗਏ ਅਤੇ ਚਾਰਜ ਕੀਤੇ ਗਏ ਲੋਕਾਂ ਦੀ ਸੂਚੀ ਹੇਠਾਂ ਹੈ:

ਮਿਸੀਸਾਗਾ ਦਾ 24 ਸਾਲਾ ਵਿਅਕਤੀ ਹੈਰੀਸਨ ਵਿਜਾਯਵਿਕ੍ਰਮਾ, ਜਿਸ 'ਤੇ 20 ਵੱਖ-ਵੱਖ ਅਪਰਾਧਿਕ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਹੈ; ਡਕੈਤੀ, ਭੇਸ ਬਦਲਣ, ਖਤਰਨਾਕ ਕਾਰਵਾਈ, ਮੋਟਰ ਵਾਹਨ ਚੋਰੀ ਕਰਨਾ ਅਤੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨ ਵਿੱਚ ਅਸਫਲਤਾ।

ਵਿਟਬੀ ਦਾ ਰਹਿਣ ਵਾਲਾ 20 ਸਾਲਾ ਵਿਅਕਤੀ ਮੇਹਕੀ ਹੀਮਾਨ 'ਤੇ 13 ਵੱਖ-ਵੱਖ ਅਪਰਾਧਿਕ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਹੈ; ਲੁੱਟ, ਨਕਲ ਹਥਿਆਰ ਦੀ ਵਰਤੋਂ, ਭੇਸ ਬਦਲਣ, ਖਤਰਨਾਕ ਕਾਰਵਾਈ, ਅਤੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨ ਵਿੱਚ ਅਸਫਲਤਾ।

ਐਂਡਰਿ ਡਰੋਮ ਡਰੇਵਰ, ਬਰੈਂਪਟਨ ਦਾ ਇੱਕ 27 ਸਾਲਾ ਵਿਅਕਤੀ, ਜਿਸ 'ਤੇ ਕੋਕੀਨ ਅਤੇ ਫੈਂਟੇਨੈਲ ਲਈ ਮਕਸਦ *2 ਅਤੇ ਅਪਰਾਧ ਦੁਆਰਾ ਪ੍ਰਾਪਤ ਕੀਤੀ ਗਈ ਜਾਇਦਾਦ ਦੇ ਕਬਜ਼ੇ ਲਈ *3, ਲੁੱਟ ਦਾ ਦੋਸ਼ ਹੈ।

ਬਰੈਂਪਟਨ ਤੋਂ 23 ਸਾਲਾ ਮਨਜੋਤ ਗਰੇਵਾਲ 'ਤੇ ਧੱਕੇ ਨਾਲ ਹਾਸਲ ਕੀਤੀ ਪ੍ਰਾਪਰਟੀ ਦੇ ਕਬਜ਼ੇ ਦਾ ਦੋਸ਼ ਹੈ।

ਬਰੈਂਪਟਨ ਦੇ 22 ਸਾਲਾ ਅਬਿਸ਼ਨ ਜੇਗਾਥੀਸਨ 'ਤੇ ਲੁੱਟ ਦੇ *3 ਅਤੇ ਭੰਗ ਦੇ ਪ੍ਰੋਬੇਸ਼ਨ ਆਰਡਰ ਦੇ ਦੋਸ਼ ਲਗਾਏ ਗਏ ਹਨ।

ਬਰੈਂਪਟਨ ਤੋਂ 23 ਸਾਲਾ ਵਿਅਕਤੀ ਲਵਪ੍ਰੀਤ ਗਿੱਲ 'ਤੇ ਧੱਕੇ ਨਾਲ ਹਾਸਲ ਕੀਤੀ ਪ੍ਰਾਪਰਟੀ ਦੇ ਕਬਜ਼ੇ ਦਾ ਦੋਸ਼ ਹੈ।

ਮਿਸੀਸਾਗਾ ਦਾ ਰਹਿਣ ਵਾਲਾ 27 ਸਾਲਾ ਤਨਹਰ ਰਾਸ਼ਿਦ ਉੱਤੇ ਅਪਰਾਧ ਦੁਆਰਾ ਹਾਸਲ ਕੀਤੀ ਪ੍ਰਾਪਰਟੀ ਦੇ ਕਬਜ਼ੇ ਦਾ ਦੋਸ਼ ਲਾਇਆ ਗਿਆ ਹੈ।

ਮਿਸੀਸਾਗਾ ਦਾ 27 ਸਾਲਾ ਵਿਅਕਤੀ ਰੋਡੇਲ ਸਿਲੋਚਨ ਹੈ ਜਿਸ 'ਤੇ ਡਕੈਤੀ ਦੇ ਅਪਰਾਧ ਲਈ ਵਾਰੰਟ ਬਕਾਇਆ ਹੈ।

Advertisment