ਗੁਰੂ ਰੰਧਾਵਾ ਦੇ ਗੀਤ ‘ਤੇ ਵਰੁਣ ਧਵਨ ਅਤੇ ਸ਼ਰਧਾ ਕਪੂਰ ਨੇ ਪਾਈ ਧਮਾਲ, ਵੀਡੀਓ ਆਈ ਸਾਹਮਣੇ

Written by Gourav Kochhar

Published on : June 28, 2018 11:57
ਵਰੁਣ ਧਵਨ guru randhawa

ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਗੀਤ ਇੰਨੀ ਦਿਨੀਂ ਕਈ ਦਿਲਾਂ ਦੀ ਧੜਕਨ ਬਣੇ ਹੋਏ ਹਨ। ਇਹੀ ਵਜ੍ਹਾ ਹੈ ਕਿ ਜੋ ਬਾਲੀਵੁੱਡ ਦੇ ਕਈ ਨਿਰਦੇਸ਼ਕ ਉਨ੍ਹਾਂ ਦੇ ਪੁਰਾਣੇ ਗੀਤ ਨੂੰ ਰੀਕ੍ਰਿਏਟ ਕਰਕੇ ਆਪਣੀਆਂ ਫਿਲਮਾਂ ‘ਚ ਦਿਖਾ ਰਹੇ ਹਨ। ਫਿਲਮ ‘ਤੁਮਾਹਰੀ ਸੁਲੁ’, ‘ਹਿੰਦੀ ਮੀਡੀਅਮ’ ਤੇ ‘ਬਲੈਕਮੇਲ’ ਤੋਂ ਬਾਅਦ ਹੁਣ ਉਨ੍ਹਾਂ ਦੇ ਇਕ ਹੋਰ ਸੁਪਰਹਿੱਟ ਗੀਤ ‘ਹਾਈ ਰੇਟਿਡ ਗੱਬਰੂ’ ਨੂੰ ਫਿਲਮ ‘ਚ ਰਿਕ੍ਰਿਏਟ ਕੀਤਾ ਗਿਆ ਹੈ। ਇਸ ਗੀਤ ‘ਚ ਐਕਟਰ ਵਰੁਣ ਧਵਨ Varun Dhawan ਤੇ ਅਦਾਕਾਰਾ ਸ਼ਰਧਾ ਕਪੂਰ ਦੀ ਜੋੜੀ ਡਾਂਸ ਕਰਦੀ ਨਜ਼ਰ ਆ ਰਹੀ ਹੈ। ਗੀਤ ਦਾ ਨਵਾਂ ਵਰਜ਼ਨ ਡਾਂਸ ‘ਤੇ ਆਧਾਰਿਤ ਫਿਲਮ ‘ਨਵਾਬਜ਼ਾਦੇ’ ‘ਚ ਦੇਖਣ ਨੂੰ ਮਿਲੇਗਾ। ‘ਹਾਈ…’ ਗੀਤ ਦੇ ਇਸ ਫਿਲਮ ‘ਚ ਵਰੁਣ ਧਵਨ ਤੇ ਸ਼ਰਧਾ ਕਪੂਰ ‘ਤੇ ਫਿਲਮਾਇਆ ਗਿਆ ਹੈ।

ਉਨ੍ਹਾਂ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ‘ਤੇ ਇਸ ਗੀਤਨੂੰ ਸ਼ੇਅਰ ਕੀਤਾ ਹੈ, ਜਿਸ ‘ਚ ਸ਼ਰਧਾ ਕਪੂਰ ਚੇ ਵਰੁਣ ਧਵਨ ਇਕਦਮ ਵੱਖਰਾ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਇਹ ਗੀਤ ਫਿਲਮ ‘ਚ ਵਰੁਣ ਤੇ ਸ਼ਰਧਾ ਦੀ ਸਪੈਸ਼ਲ ਕੈਮਿਸਟਰੀ ਦੇਖਣ ਨੂੰ ਮਿਲੇਗੀ। ਹਾਲਾਂਕਿ ਵਰੁਣ ਧਵਨ ਤੇ ਸ਼ਰਧਾ ਕਪੂਰ ਇਸ ਫਿਲਮ ‘ਚ ਬਸ ਇਸੇ ਗੀਤ ‘ਚ ਹੀ ਨਜ਼ਰ ਆਉਣਗੇ। ਦੱਸ ਦੇਈਏ ਕਿ ਵਰੁਣ ਧਵਨ ਤੇ ਸ਼ਰਧਾ ਕਪੂਰ ਦੂਜੀ ਵਾਰ ਵੱਡੇ ਪਰਦੇ ‘ਤੇ ਨਜ਼ਰ ਆਉਣਗੇ। ਇਸ ਤੋਂ ਪਹਿਲਾ ਇਹ ਜੋੜੀ ਫਿਲਮ ‘ਏ. ਬੀ ਸੀ. ਡੀ. 2’ ‘ਚ ਨਜ਼ਰ ਆ ਚੁੱਕੀ ਹੈ।

ਵਰੁਣ ਧਵਨ