ਸਾਡਾ ਅਣਖਾਂ ਪਗਾਉਣਾ ਕਾਰੋਬਾਰ , ਹਿੰਮਤ ਸੰਧੂ
ਪੰਜਾਬੀ ਗਾਇਕ ” ਹਿੰਮਤ ਸੰਧੂ ” ਹਾਜ਼ਿਰ ਹਨ ਆਪਣੇ ਨਵੇਂ ਗੀਤ ‘ਅਣਖਾਂ’ punjabi song ਦੇ ਨਾਲ ਜੀ ਹਾਂ ਦੱਸ ਦਈਏ ਕਿ ਹਿੰਮਤ ਸੰਧੂ ਦਾ ਗੀਤ ” ਅਣਖਾਂ ” ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ” ਗਿੱਲ ਰੌਂਤਾ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ਦੇਸੀ ਕਰਿਊ ਦੁਆਰਾ ਦਿੱਤਾ ਗਿਆ ਹੈ | ਇਸ ਗੀਤ ‘ਚ ਵਿਖਾਇਆ ਗਿਆ ਹੈ ਕਿ ਕਈ ਇਨਸਾਨ ਆਪਣੀ ਅਣਖ ਦੀ ਖਾਤਿਰ ਆਪਣੀ ਜ਼ਿੰਦਗੀ ਵੀ ਦਾਅ ‘ਤੇ ਲਾ ਦਿੰਦੇ ਨੇ ।

ਇਸ ਦੇ ਨਾਲ ਹੀ ਅਣਖੀਲੇ ਜੱਟ ਜ਼ਿਮੀਂਦਾਰ ਨਾਂ ਤਾਂ ਖੁਦ ਗਲਤ ਰਸਤਾ ਅਖਤਿਆਰ ਕਰਦੇ ਨੇ ਅਤੇ ਨਾਂ ਹੀ ਕਿਸੇ ‘ਤੇ ਅਨਿਆ ਹੋਣ ਦਿੰਦੇ ਨੇ । ਇਸ ਗੀਤ ‘ਚ ਇਹ ਵੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕੋਈ ਵੀ ਇਨਸਾਨ ਗਲਤ ਰਸਤਾ ਅਖਤਿਆਰ ਨਹੀਂ ਕਰਦਾ ਪਰ ਕਈ ਵਾਰ ਹਾਲਾਤ ਉਸ ਨੂੰ ਅਜਿਹਾ ਕਰਨ ‘ਤੇ ਮਜਬੂਰ ਕਰ ਦਿੰਦੇ ਨੇ ।

ਇਸ ਗੀਤ ਦਾ ਟੀਜ਼ਰ ਕੁਝ ਦਿਨ ਪਹਿਲਾਂ ਹੀ ਸਾਹਮਣੇ ਆਇਆ ਸੀ । ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ਅਤੇ ਹੁਣ ਇਸ ਗੀਤ ਦਾ ਪੂਰਾ ਵੀਡਿਓ ਵੀ ਜਾਰੀ ਹੋ ਚੁੱਕਿਆ ਹੈ । ਤੁਹਾਨੂੰ ਦੱਸ ਦਈਏ ਕਿ ਹਿੰਮਤ ਸੰਧੂ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਨੇ ਅਤੇ ਹੁਣ ਉਹ ਆਪਣੇ ਇਸ ਨਵੇਂ ਗੀਤ ਨਾਲ ਸਰੋਤਿਆਂ ਦੇ ਰੁਬਰੂ ਹੋ ਰਹੇ ਨੇ ।