
ਗਾਇਕ ਹਿੰਮਤ ਸੰਧੂ ਦਾ ਗੀਤ ‘ਸਾਥ ਜੱਟ ਦਾ’ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ‘ਚ ਜੱਟ ਅਤੇ ਜੱਟੀ ਦੇ ਸਾਥ ਦੀ ਗੱਲ ਕੀਤੀ ਗਈ ਹੈ । ਇਸ ਗੀਤ ‘ਚ ਉਨ੍ਹਾਂ ਦੇ ਨਾਲ ਸ਼ਹਿਨਾਜ਼ ਗਿੱਲ ਨਜ਼ਰ ਆ ਰਹੀ ਹੈ ।ਇਸ ਗੀਤ ਦਾ ਟਾਈਟਲ ਹੈ ‘ਸਾਥ ਜੱਟ ਦਾ’ । ਇਸ ਵੀਡਿਓ ‘ਚ ਸ਼ਹਿਨਾਜ਼ ਗਿੱਲ ,ਸ਼ਵਿੰਦਰ ਮਾਹਲ ,ਸੀਮਾ ਕੌਸ਼ਲ ਸਣੇ ਹੋਰ ਕਈ ਕਲਾਕਾਰਾਂ ਨੇ ਇਸ ਗੀਤ ਦੇ ਵੀਡਿਓ ‘ਚ ਨਜ਼ਰ ਆਾ ਰਹੇ ਨੇ ।
ਇਸ ਗੀਤ ਦੇ ਬੋਲ ਜੋਬਨ ਚੀਮਾ ਨੇ ਲਿਖੇ ਨੇ,ਜਦਕਿ ਐਡੀਟਿੰਗ ਦਾ ਕੰਮ ਅਰਸ਼ਪ੍ਰੀਤ ਨੇ ਕੀਤਾ ਹੈ ਅਤੇ ਪ੍ਰੋਡਿਊਸ ਕੀਤਾ ਹੈ ਵੀ ਸਾਈਨ ਨੇ । ਉੱਥੇ ਫੋਟੋਗ੍ਰਾਫੀ ਦਾ ਕੰਮ ਤੂਰ ਫੋਟੋਗ੍ਰਾਫੀ ਵੱਲੋਂ ਕੀਤਾ ਗਿਆ ਹੈ ।ਹਿੰਮਤ ਸੰਧੂ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਜੋ ਕਿ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤੇ ਗਏ ਨੇ ਅਤੇ ਹੁਣ ਉਹ ਆਪਣੀ ਨਵੇਂ ਗੀਤ ‘ਸਾਥ ਜੱਟ ਦਾ’ ਨਾਲ ਸਰੋਤਿਆਂ ਦੀ ਕਚਹਿਰੀ ‘ਚ ਮੁੜ ਤੋਂ ਹਾਜ਼ਰ ਹੋਏ ਨੇ ।
Be the first to comment