ਮਨੁੱਖੀ ਤਸਕਰੀ ਮਾਮਲਾ : ਕੈਨੇਡਾ ਦੇ ਇਹਨਾਂ ਇਲਾਕਿਆਂ ‘ਚ ਵੱਡੇ “ਸੈਕਸ ਰੈਕਟ” ਦਾ ਪਰਦਾਫਾਸ਼, 300 ਤੋਂ ਵੱਧ ਲੱਗੇ ਦੋਸ਼, 31 ਲੋਕ ਚੜ੍ਹੇ ਪੁਲਿਸ ਹੱਥੇ!
human trafficking racket bust Canada

ਕੈਨੇਡਾ ‘ਚ ਇੱਕ ਵੱਡੇ ਮਨੁੱਖੀ ਤਸਕਰੀ ਅਤੇ ਸੈਕਸ ਰੈਕਟ ਦੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ, ਜਿਸ ‘ਚ ਔਰਤਾਂ ਤੋਂ ਜਬਰਦਸਤੀ ਧੰਦਾ ਕਰਵਾਇਆ ਜਾਂਦਾ ਸੀ।

ਯੌਰਕ ਖੇਤਰੀ ਪੁਲਿਸ ਦੇ ਅਨੁਸਾਰ, ਇੱਕ ਸੰਗਠਿਤ ਅਪਰਾਧ ਸਮੂਹ ਦੁਆਰਾ ਇੱਕ ਵਿਸ਼ਾਲ ਬਹੁ-ਸੂਬਾਈ ਮਨੁੱਖੀ ਤਸਕਰੀ ਦੇ ਮਾਮਲੇ ਵਿੱਚ 31 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 300 ਤੋਂ ਵੱਧ ਦੋਸ਼ ਲਗਾਏ ਜਾ ਚੁੱਕੇ ਹਨ।

ਯੌਰਕ ਪੁਲਿਸ ਦੁਆਰਾ ਦੱਸੇ ਮੁਤਾਬਕ, ‘ਪ੍ਰੋਜੈਕਟ ਕਨਵੈਲਸਿਸ’ ਨਾਮਕ ਇਸ ਜਾਂਚ ਵਿੱਚ, ਗ੍ਰੇਟਰ ਟੋਰਾਂਟੋ ਏਰੀਆ ਅਤੇ ਕਿਊਬਿਕ ਵਿੱਚ ਸਾਲ ਭਰ ਦੀ ਜਾਂਚ ਤੋਂ ਬਾਅਦ ਇਹ ਸੈਂਕੜੇ ਦੋਸ਼ ਲਗਾਏ ਗਏ ਹਨ।

ਪੁਲਿਸ ਨੇ ਦੱਸਿਆ ਕਿ “ਪ੍ਰਾਜੈਕਟ ਕਨਵੈਲਸਿਸ” ਅਕਤੂਬਰ 2018 ਵਿੱਚ ਸ਼ੁਰੂ ਕੀਤਾ ਗਿਆ ਸੀ ਜਦੋਂ ਮਨੁੱਖੀ ਤਸਕਰੀ ਦੀਆਂ ਸ਼ਿਕਾਰ ਦੋ ਪੀੜਤ ਔਰਤਾਂ ਨੇ ਮਦਦ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਸੀ।

ਪੁਲਿਸ ਦੇ ਅਨੁਸਾਰ, “ਮੁੱਖ ਮੁਲਜ਼ਮ” ਦੀ ਪਛਾਣ ਜੋਨਾਥਨ ਨਯਾਂਗਵਿਲਾ ਵਜੋਂ ਹੋਈ, ਜੋ ਮਨੁੱਖੀ ਤਸਕਰੀ ਦਾ ਇੱਕ ਵੱਡਾ ਗਿਰੋਹ ਹੈ। ਕੁਝ ਔਰਤਾਂ ਅਤੇ ਮੁੱਖ ਮੁਲਜ਼ਮ ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ‘ਚ ਹਨ।

“ਦੋਵੇਂ ਔਰਤਾਂ ਪਹਿਲਾਂ ਜੋਨਾਥਨ ਨਯਾਂਗਵਿਲਾ ਨਾਲ ਸ਼ਾਮਲ ਸਨ, ਉਨ੍ਹਾਂ ਨੇ ਇਸ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ,” ਇੰਸਪ. ਥਾਈ ਟਰੂਆਂਗ ਨੇ ਬੁੱਧਵਾਰ ਸਵੇਰੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ।

ਉਸਨੇ ਕਿਹਾ ਕਿ ਪੀੜਤ ਔਰਤਾਂ ਬੋਲਣ ਤੋਂ ਪਹਿਲਾਂ ਬਹੁਤ ਘਬਰਾਈਆਂ ਹੋਈਆਂ ਸਨ। ਉਹ ਪਹਿਲਾਂ ਤਾਂ ਜਾਂਚਕਾਰਾਂ ਨਾਲ ਸਹਿਯੋਗ ਕਰਨ ਲਈ ਤਿਆਰ ਨਹੀਂ ਸਨ।

ਆਖਰਕਾਰ ਜਾਂਚ ਵਿੱਚ ਕਈ ਸ਼ੱਕੀ ਵਿਅਕਤੀਆਂ ਦੀ ਇੱਕ “ਵੱਡੀ, ਬਹੁ-ਸੂਬਾਈ ਮਨੁੱਖੀ ਤਸਕਰੀ ਦੇ ਗਿਰੋਹ” ਵਿੱਚ ਸ਼ਾਮਲ ਹੋਣ ਦਾ ਭੇਤ ਖੁੱਲਿਆ।

ਓਪੀਪੀ, ਪੀਲ ਰੀਜਨਲ ਪੁਲਿਸ, ਟੋਰਾਂਟੋ ਪੁਲਿਸ ਸਰਵਿਸ, ਅਤੇ ਕਿਊਬਿਕ ਮਨੁੱਖੀ ਤਸਕਰੀ ਟਾਸਕ ਫੋਰਸ ਨੇ ਮਿਲ ਕੇ ਇਸ ‘ਤੇ ਕੰਮ ਕੀਤਾ ਅਤੇ ਜਾਂਚਕਰਤਾਵਾਂ ਨੇ ਕਿਹਾ ਕਿ ਉਨ੍ਹਾਂ ਨੇ ਨਯਾਂਗਵਿਲਾ ਦੇ ਤਿੰਨ ਭਰਾਵਾਂ ਸਮੇਤ, ਇਸ ਜੁਰਮ ਵਿਚ ਸ਼ਾਮਲ ਵੱਖ-ਵੱਖ ਸ਼ੱਕੀ ਲੋਕਾਂ ਦੀ ਪਛਾਣ ਕਰ ਲਈ ਹੈ।

Read More :ਕੈਨੇਡਾ ‘ਚ PR ਨੂੰ ਲੈ ਕੇ ਹੋ ਰਹੀ ਹੈ ਧੋਖਾਧੜੀ, ਦੇਖੋ ਵੱਡੀ ਖਬਰ!!

ਉਹਨਾਂ ਦੱਸਿਆ ਕਿ ਮੁਲਜ਼ਮਾਂ ਵੱਲੋਂ ਚੋਰੀ ਕੀਤੀ ਗਈ ਰਕਮ ਨੂੰ ਭੋਜਨ, ਕਮਰਿਆਂ ਅਤੇ ਔਰਤਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਣ ਲਈ ਵਰਤਿਆ ਜਾਂਦਾ ਸੀ।

ਜਾਣਕਾਰੀ ਦੇ ਅਨੁਸਾਰ, ਕੁੱਲ 31 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲਿਸ ਮਨੁੱਖ ਤਸਕਰੀ ਵਿੱਚ ਸ਼ਾਮਲ 45 ਪੀੜਤ ਔਰਤਾਂ ਦੀ ਪਛਾਣ ਕਰਨ ਵਿੱਚ ਸਫਲ ਰਹੀ ਹੈ।

“ਅਸੀਂ ਉਨ੍ਹਾਂ ਔਰਤਾਂ ਨਾਲ ਵਾਪਰੀਆਂ ਭਿਆਨਕ ਗੱਲਾਂ ਸੋਚ ਵੀ ਨਹੀਂ ਸਕਦੇ। ਉਹਨਾਂ ਤੋਂ ਆਪਣੀ ਗੱਲ ਮਨਵਾਉਣ ਲਈ ਕਿਹੜੇ ਕਿਹੜੇ ਤਰੀਕਿਆਂ ਦਾ ਇਸੇਮਾਲ ਕੀਤਾ ਜਾਂਦਾ ਸੀ, ਉਹ ਸੋਚ ਤੋਂ ਪਰ੍ਹੇ ਹੈ”।

“ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਉਹਨਾਂ ਨੂੰ ਮਾਨਸਿਕ ਤੌਰ ‘ਤੇ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ, ਉਹਨਾਂ ਨੂੰ ਮਾਰ ਕੁੱਟ ਕੇ ਆਪਣੀ ਗੱਲ ਮਨਵਾਈ ਜਾਂਦੀ ਸੀ, ਉਨ੍ਹਾਂ ਨੂੰ ਨਸ਼ਿਆਂ ਅਤੇ ਸ਼ਰਾਬ ਰਾਹੀਂ ਨਿਯੰਤਰਿਤ ਕੀਤਾ ਜਾਂਦਾ ਹੈ। ”

“ਉਨ੍ਹਾਂ ਨੂੰ ਤਾਂ ਵੀ ਅਜਿਹਾ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਦੋਂ ਉਹ ਆਪਣੇ ਮਾਹਵਾਰੀ ਚੱਕਰ ‘ਤੇ ਹੁੰਦੀਆਂ ਸਨ,” ਉਸਨੇ ਕਿਹਾ। “ਸਵੇਰ ਤੋਂ ਲੈ ਕੇ ਰਾਤ ਤੱਕ ਉਨ੍ਹਾਂ ਨੂੰ ਕੰਮ ਕਰਨ ਲਈ ਕਿਹਾ ਜਾਂਦਾ ਹੈ, ਜਦੋਂ ਉਹ ਕੰਮ ਨਹੀਂ ਕਰਨਾ ਚਾਹੁੰਦੀਆਂ ਸਨ ਤਾਂ ਵੀ ਉਹਨਾਂ ਨੂੰ ਕੰਮ ਕਰਨ ਦੀ ਹਦਾਇਤ ਕੀਤੀ ਜਾਂਦੀ ਹੈ।”

ਜਾਂਚ ਵਿੱਚ ਪਛਾਣੇ ਗਏ ਪੀੜਤਾਂ ਦੀ ਸਹਾਇਤਾ ਲਈ ਸਰੋਤ ਪ੍ਰਦਾਨ ਕੀਤੇ ਜਾ ਰਹੇ ਹਨ।

“ਅਸੀਂ ਉਹਨਾਂ ਦੀ ਸਹਾਇਤਾ ਕਰਨ ਲਈ ਹਰ ਸਰੋਤ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਇਕ ਲੰਬੀ ਪ੍ਰਕਿਿਰਆ ਹੈ, ”ਉਸਨੇ ਕਿਹਾ। “ਇਸ ਵਿਚ ਕਈਂ ਸਾਲਾਂ ਦੇ ਕੰਮ ਅਤੇ ਥੈਰੇਪੀ ਦੀ ਲੋੜ ਪੈਂਦੀ ਹੈ।”

28 ਸਾਲਾ ਨਯਾਂਗਵਿਲਾ ਨੂੰ ਦਰਜਨਾਂ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿੱਚ ਵਿਅਕਤੀਆਂ ਦੀ ਤਸਕਰੀ, ਧੋਖਾਧੜੀ, ਅਪਰਾਧਿਕ ਪਰੇਸ਼ਾਨੀ ਅਤੇ ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਦੀ ਤਸਕਰੀ ਸ਼ਾਮਲ ਹਨ।