
ਹਾਲ ‘ਚ ਹੀ ਮੈਨੀਟੋਬਾ ਵਿਖੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ-ਕੈਨੇਡਾ ਬਾਰਡਰ ਪਾਰ ਕਰਦੇ ਸਮੇਂ ਬਰਫ਼ੀਲੇ ਤੂਫ਼ਾਨ ਦੀ ਚਪੇਟ ਵਿੱਚ ਆਉਣ ਅਤੇ ਠੰਡ ਕਾਰਨ ਇੱਕ ਭਾਰਤੀ ਪਰਿਵਾਰ ਦੇ 4 ਜੀਆਂ ਦੀ ਮੌਤ ਹੋਣ ਦੀ ਖਬਰ ਨਾਲ ਭਾਈਚਾਰੇ ਨੂੰ ਗਹਿਰੀ ਠੇਸ ਲੱਗੀ ਸੀ। ਮ੍ਰਿਤਕ ਪਰਿਵਾਰ ਭਾਰਤ ਦੇ ਗੁਜਰਾਤ ਜਿਲੇ ਨਾਲ ਸੰਬੰਧਤ ਸੀ ਜੋ ਕਿ ਅਮਰੀਕਾ ਜਾਣ ਦੀ ਚਾਹਤ ਵਿੱਚ ਦੀ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਇਆ , ਜਿਸ ਕਾਰਨ ਸਾਰੇ ਪਰਿਵਾਰ ਨੂੰ ਹੀ ਆਪਣੀ ਜਾਨ ਗਵਾਉਣੀ ਪਈ।
ਇਸ ਸਬੰਧੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਅਫ਼ਸੋਸ ਪ੍ਰਗਟ ਕੀਤਾ ਸੀ। ਬੀਤੇ ਦਿਨੀਂ, ਮਿ੍ਰਤਕ ਪਰਿਵਾਰ ਦੀ ਪਛਾਣ ਪਟੇਲ ਨਾਂ ਦੇ ਪਰਿਵਾਰ ਵਜੋਂ ਹੋਈ ਹੈ, ਜਿਸ ਦਾ ਭਾਰਤ ਤੋਂ ਪਿਛੋਕੜ ਪਿੰਡ ਡਿੰਗੁਚਾ ਹੈ, ਜੋ ਗੁਜਰਾਤ ਸੂਬੇ ਦੇ ਜਿਲ੍ਹਾ ਗਾਂਧੀਨਗਰ ਵਿਚ ਹੈ।
ਮਾਰੇ ਗਏ ਪਰਿਵਾਰ ਦੀ ਸ਼ਨਾਖ਼ਤ ਜਗਦੀਸ਼ ਪਟੇਲ (35), ਉਸਦੀ ਪਤਨੀ ਵੈਸ਼ਾਲੀ ਪਟੇਲ (33) ਅਤੇ ਉਨ੍ਹਾਂ ਦੇ ਦੋ ਬੱਚਿਆਂ ਵਿਹਾਂਗੀ (12) (ਕੁੜੀ) ਅਤੇ ਧਾਰਮਿਕ (3) (ਮੁੰਡਾ) ਵਜੋਂ ਹੋਈ ਹੈ।
ਇਸ ਘਟਨਾ ‘ਤੇ ਭਾਰਤੀ ਕੌਂਸਲੇਟ ਟੋਰਾਂਟੋ ਨੇ ਵੀ ਪ੍ਰੈੱਸ ਿਰਲੀਜ ਜਾਰੀ ਕਰਕੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।
ਇਸ ਮਾਮਲੇ ‘ਚ ਭਾਰਤ ਤੋਂ ਮਨੁੱਖੀ ਤਸਕਰੀ ਕਰਦੇ ਏਜੰਟਾਂ ਨੂੰ ਗੁਜਰਾਤ ਪੁਲਿਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ।