ਕੈਨੇਡਾ ਜਾਣਾ ਹੁਣ ਹੋਵੇਗਾ ਮਹਿੰਗਾ, ਵੀਜ਼ਾ ਨਿਯਮਾਂ ‘ਚ ਆਈ ਇਹ ਵੱਡੀ ਤਬਦੀਲੀ
immigration canada visa fees increased

ਕੈਨੇਡਾ ਜਾਣਾ ਹੁਣ ਹੋਵੇਗਾ ਮਹਿੰਗਾ, ਵੀਜ਼ਾ ਨਿਯਮਾਂ ‘ਚ ਆਈ ਇਹ ਵੱਡੀ ਤਬਦੀਲੀ

ਕੈਨੇਡੀਅਨ ਸਰਕਾਰ ਵੱਲੋਂ ਵੀਜ਼ਾ ਨਿਯਮਾਂ ‘ਚ ਕੀਤੀ ਜਾ ਰਹੀ ਵੱਡੀ ਤਬਦੀਲੀ ਦੇ ਚੱਲਦਿਆਂ ਹੁਣ ਕੈਨੇਡਾ ਜਾਣਾ ਮਹਿੰਗਾ ਹੋ ਸਕਦਾ ਹੈ। ਇਸ ਅਧੀਨ ੨੦੧੯ ‘ਚ ਕੈਨੇਡਾ ਜਾਣ ਵਾਲਿਆਂ ਨੂੰ ਬਾਇਓਮੈਟ੍ਰਿਕ ਪ੍ਰਣਾਲੀ ਤਹਿਤ ਗੁਜ਼ਰਨਾ ਪਵੇਗਾ।

ਹੋਰ ਪੜ੍ਹੋ: ਕੈਨੇਡਾ ਵੱਲੋਂ ਕਿਉਂ ਕੀਤੇ ਜਾ ਰਹੇ ਹਨ ਵੀਜ਼ੇ Refuse? ਜਾਣੋ ਕਾਰਨ!!

ਹੁਣ, ਸਰਕਾਰ ਵੱਲੋਂ ਲਏ ਗਏ ਫੈਸਲੇ ਮੁਤਾਬਕ, ਕੈਨੇਡਾ ‘ਚ ਆਉਣ ਵਾਲਿਆਂ ਨੂੰ ਬਾਇਓਮੈਟ੍ਰਿਕ ਪ੍ਰਣਾਲੀ ‘ਚੋਂ ਗੁਜ਼ਰਨਾ ਪਵੇਗਾ, ਜਿੰਨ੍ਹਾਂ ‘ਚ ਆਮ ਸੈਲਾਨੀ, ਅੰਤਰਰਾਸ਼ਟਰੀ ਵਿਦਿਆਰਥੀ, ਪਰਮਾਨੈਂਟ ਰੈਜ਼ੀਡੈਂਸੀ ਦੇ ਨਾਲ ਵਰਕ ਪਰਮਿਟ ਲਈ ਅਰਜ਼ੀ ਦੇਣ ਵਾਲੇ ਸ਼ਾਮਿਲ ਹਨ।
ਇਸ ਪ੍ਰਣਾਲੀ ਤਹਿਤ ਕੈੇਨੇਡਾ ਆਉਣ ਵਾਲੇ ਹਰ 14 ਸਾਲ ਤੋਂ ਵੱਡੇ ਬੱਚੇ ਅਤੇ 79 ਸਾਲ ਤਕ ਦੇ ਬਜ਼ੁਰਗ ਨੂੰ ਆਪਣੇ ਫਿੰਗਰ ਪ੍ਰਿੰਟ ਕਰਵਾਉਣੇ ਪੈਣਗੇ। ਕਿਹਾ ਜਾ ਰਿਹਾ ਹੈ ਕਿ ਇਹ ਨਵਾਂ ਨਿਯਮ 31 ਦਸੰਬਰ 2018 ਤੋਂ ਹੀ ਲਾਗੂ ਹੋ ਜਾਵੇਗਾ।

ਹੋਰ ਪੜ੍ਹੋ: ਕੈਨੇਡਾ ਹੁਣ ਹੋਵੇਗਾ ਹੋਰ ਵੀ ਸਿਹਤਮੰਦ, ਕੈਨੇਡੀਅਨ ਸਰਕਾਰ ਨੇ ਲਿਆ ਵੱਡਾ ਫੈਸਲਾ

ਇਸ ਅਧੀਨ ਵੀਜ਼ਾ ਫੀਸ ਤੋਂ ਇਲਾਵਾ 85 ਕੈਨੇਡੀਅਨ ਡਾਲਰ (ਲਗਭਗ 4,860 ਰੁਪਏ) ਪ੍ਰਤੀ ਵਿਅਕਤੀ ਅਤੇ ਸਾਂਝੇ ਪਰਿਵਾਰ ਵਲੋਂ ਅਪਲਾਈ ’ਤੇ ਇਹ ਫੀਸ 179 ਕੈਨੇਡੀਅਨ ਡਾਲਰ (ਲਗਭਗ 9,738 ਰੁਪਏ) ਵੱਖਰੇ ਤੌਰ ’ਤੇ ਦੇਣੇ ਪੈਣਗੇ।

immigration canada visa fees increased