ਟੋਰਾਂਟੋ ਵਿੱਚ ਜੁਲਾਈ ਮਹੀਨੇ ਹੋਵੇਗੀ ਸਿੱਖ ਪ੍ਰੋਫੈਸ਼ਨਲਜ਼ ਕਨਵੈਨਸ਼ਨ, ਨਾਮਵਰ ਹਸਤੀਆਂ ਦੀ ਸ਼ਮੂਲੀਅਤ ਅਤੇ ਵੱਡੇ ਉਦੇਸ਼ਾਂ ਲਈ ਚਰਚਾ

Written by ptcnetcanada

Published on : July 3, 2018 9:04
Inaugural Sikh Professionals Convention coming to Toronto
ਐਨਵਾਇਰਮੈਂਟ ਕੈਨੇਡਾ ਵੱਲੋਂ ਦੱਖਣੀ ਓਂਟਾਰੀਓ 'ਚ ਹੀਟ ਐਲਰਟ ਜਾਰੀ, ਸ਼ਹਿਰਾਂ 'ਚ ਪੁਖ਼ਤਾ ਇੰਤਜ਼ਾਮ

ਟੋਰਾਂਟੋ ਵਿੱਚ 12 ਤੋਂ 15 ਜੁਲਾਈ 2018 ਤੱਕ ਸਿੱਖ ਪ੍ਰੋਫੈਸ਼ਨਲਜ਼ ਕਨਵੈਨਸ਼ਨ ਆਯੋਜਿਤ ਕੀਤੀ ਜਾ ਰਹੀ ਹੈ ਜਿਸ ਵਿੱਚ 350 ਤੋਂ ਵੱਧ ਸਿੱਖ ਪੇਸ਼ੇਵਰਾਂ ਦੇ ਸ਼ਿਰਕਤ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਸਮਾਗਮ ਵਿੱਚ ਉੱਚ-ਪੱਧਰੀ ਬੁਲਾਰੇ ਵੀ ਸ਼ਾਮਲ ਹੋਣਗੇ।
Inaugural Sikh Professionals Convention coming to Toronto
ਕਨਵੈਨਸ਼ਨ ਦਾ ਮੁੱਖ ਮਿਸ਼ਨ ਨੈਟਵਰਕਿੰਗ, ਸਿੱਖਿਆ, ਸਲਾਹ ਅਤੇ ਫੰਡਿੰਗ ਲਈ ਸਾਲਾਨਾ ਪਲੇਟਫਾਰਮ ਪ੍ਰਦਾਨ ਕਰਕੇ ਆਪਣੇ ਭਾਈਚਾਰੇ ਦੇ ਲਾਭ ਲਈ ਸਿੱਖ ਪੇਸ਼ੇਵਰਾਂ ਦੀ ਯੋਗਤਾ ਨੂੰ ਵਧਾਉਣਾ ਹੈ। ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਸਿੱਖ ਪੇਸ਼ੇਵਰਾਂ ਵੱਲੋਂ ਪੰਜਾਬੀ ਭਾਈਚਾਰਕ ਸਿਹਤ ਸੇਵਾਵਾਂ, ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ, ਅਤੇ ਸੇਵਾ ਬੈਂਕ ਫ਼ੂਡ ਸਣੇ ਲਈ ਸਥਾਨਕ ਗ਼ੈਰ-ਮੁਨਾਫ਼ਾਕਾਰੀ ਸੰਸਥਾਵਾਂ ਦਾ ਦੌਰਾ ਕੀਤਾ ਜਾਵੇਗਾ।
Inaugural Sikh Professionals Convention coming to Toronto
ਇਸ ਸਮਾਗਮ ਵਿੱਚ ਉੱਤਰੀ ਬਰੈਂਮਪਟਨ ਤੋਂ ਐਮ.ਪੀ. ਰੂਬੀ ਸਹੋਤਾ, ਐਮ.ਪੀ.ਪੀ. ਗੁਰਰਤਨ ਸਿੰਘ ਅਤੇ ਐਮ.ਪੀ.ਪੀ. ਪ੍ਰਭਮੀਤ ਸਰਕਾਰੀਆ ਖ਼ਾਸ ਤੌਰ ‘ਤੇ ਮੌਜੂਦ ਰਹਿਣਗੇ। ਕੈਨੇਡਾ ਦੇ ਪੰਜਾਬੀ ਭਾਈਚਾਰੇ ਲਈ ਇਹ ਇੱਕ ਵੱਡਾ ਸਮਾਗਮ ਹੈ ਅਤੇ ਇਸ ਬਾਰੇ ਇਲਾਕੇ ਦੇ ਪੰਜਾਬੀ ਭਾਈਚਾਰੇ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।