
ਇੰਦਰ ਪੰਡੋਰੀ ਦਾ ਨਵਾਂ ਗੀਤ ‘ਡੋਲੀ ਵਾਲੀ ਕਾਰ’ punjabi song ਰਿਲੀਜ਼ ਹੋ ਚੁੱਕਿਆ ਹੈ । ਜਿਥੇ ਕਿ ਇੰਦਰ ਪੰਡੋਰੀ ਨੇ ਇਸ ਗੀਤ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਓਥੇ ਹੀ ਇਸ ਗੀਤ ਦੇ ਬੋਲ ਵੀ ਖੁਦ ਇੰਦਰ ਪੰਡੋਰੀ ਨੇ ਹੀ ਲਿਖੇ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਜੇ ਕੇ “ਦੁਆਰਾ ਲਿਖੇ ਗਏ ਹਨ । ਇਸ ਗੀਤ ਦਾ ਵੀਡਿਓ ਹੈਰੀ ਸਿੰਘ ਅਤੇ ਪ੍ਰੀਤ ਸਿੰਘ ਨੇ ਬਣਾਇਆ ਹੈ । ਇਸ ਗੀਤ ਨੂੰ ਪ੍ਰੋਡਿਊਸ ਕੀਤਾ ਹੈ ਕੁਲਵਿੰਦਰ ਸਿੰਘ ਨੇ ।
ਇਸ ਗੀਤ ਦੇ ਵੀਡਿਓ ਨੂੰ ਬਹੁਤ ਹੀ ਖੂਬਸੂਰਤੀ ਨਾਲ ਤਿਆਰ ਕੀਤਾ ਗਿਆ ਹੈ । ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਘੱਟ ਹੈ । ਸਾਡੀ ਡੋਲੀ ਵਾਲੀ ਕਾਰ ‘ਚ ਸਾਡੇ ਦੋਹਾਂ ਤੋਂ ਬਗੈਰ ਕੋਈ ਹੋਰ ਨਾਂ ਹੋਵੇ । ਜੀ ਹਾਂ ਜਦੋਂ ਇੱਕ ਕੁੜੀ ਆਪਣੇ ਮਾਪਿਆਂ ਦਾ ਘਰ ਛੱਡ ਕੇ ਆਪਣੇ ਸਹੁਰੇ ਘਰ ਜਾਂਦੀ ਹੈ ਤਾਂ ਉਸ ਲਈ ਸਾਰੇ ਰਿਸ਼ਤੇ ਅਣਜਾਣ ਹੁੰਦੇ ਨੇ । ਪਰ ਜਿਸ ਸ਼ਖਸ ਦੇ ਲੜ ਲਾ ਕੇ ਮਾਪੇ ਆਪਣੀ ਧੀ ਦੀ ਡੋਲੀ ਨੂੰ ਤੋਰਦੇ ਨੇ ਉਸ ਨਾਲ ਉਮਰਾਂ ਦੀ ਸਾਂਝ ਅਤੇ ਹਰ ਦੁੱਖ ਸੁੱਖ ਨੂੰ ਉਹ ਸਾਂਝਾ ਕਰਦੀ ਹੈ । ਇਸ ਦੇ ਨਾਲ ਹੀ ਆਪਣੇ ਦਿਲ ਦੀ ਹਰ ਗੱਲ ਵੀ ਸਾਂਝੀ ਕਰਦੀ ਹੈ ।
ਕਿਉਂਕਿ ਉਹ ਆਪਣੇ ਪਤੀ ਨਾਲ ਹੀ ਹਰ ਗੱਲ ਸਾਂਝੀ ਕਰ ਸਕਦੀ ਹੈ । ਕੁਝ ਇਸੇ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਦਰਸਾਉਂਦਾ ਇੰਦਰ ਪੰਡੋਰੀ ਦਾ ਗੀਤ ‘ਡੋਲੀ ਵਾਲੀ ਕਾਰ’ । ਗੀਤ ਦੇ ਵੀਡਿਓ ‘ਚ ਪੰਜਾਬੀ ਸੱਭਿਆਚਾਰ ਵਿਆਹ ਦੀਆਂ ਕੁਝ ਰਸਮਾਂ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇੰਦਰ ਪੰਡੋਰੀ ਨੇ ਆਪਣੀ ਕਲਮ ਚੋਂ ਜਿਸ ਤਰ੍ਹਾਂ ਦੇ ਅਲਫਾਜ਼ ਚੁਣ ਕੇ ਇਸ ਗੀਤ ਨੂੰ ਆਪਣੀ ਕਲਮ ਨਾਲ ਸ਼ਿੰਗਾਰਿਆ ਹੈ ਉਹ ਬਾਕਮਾਲ ਹੈ ਅਤੇ ਆਪਣੇ ਸੰਗੀਤ ਨਾਲ ਉਨ੍ਹਾਂ ਨੇ ਇਸ ਗੀਤ ਨੂੰ ਜਿਸ ਤਰੀਕੇ ਨਾਲ ਬੰਨਿਆ ਹੈ ਉਸ ਲਈ ਇੰਦਰ ਪੰਡੋਰੀ ਨੂੰ ਜੇ ਗੁਣਾਂ ਦੀ ਗੁਥਲੀ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ।
Be the first to comment