ਭਾਰਤ ਸਰਕਾਰ ਨੇ E-Visa ( 5 ਅਤੇ 10 ਸਾਲ) ਕੀਤੇ ਬਹਾਲ
ਭਾਰਤ ਸਰਕਾਰ ਨੇ ਬੁੱਧਵਾਰ ਨੂੰ ਸਾਰੇ ਵੈਲਿਡ ਪੰਜ-ਸਾਲ ਦੇ ਈ-ਟੂਰਿਸਟ ਵੀਜ਼ੇ – ਜੋ ਕਿ ਕੋਵਿਡ ਮਹਾਂਮਾਰੀ ਦੇ ਕਾਰਨ ਮਾਰਚ 2020 ਤੋਂ ਮੁਅੱਤਲ ਕੀਤੇ ਗਏ ਸਨ – ਨੂੰ ਤੁਰੰਤ ਪ੍ਰਭਾਵ ਨਾਲ ਬਹਾਲ ਕਰ ਦਿੱਤਾ ਹੈ। ਹੁਣ, ਇਹਨਾਂ 156 ਦੇਸ਼ਾਂ ਦੇ ਨਾਗਰਿਕ ਮੌਜੂਦਾ ਨਿਯਮਾਂ ਦੇ ਅਨੁਸਾਰ ਨਵੇਂ ਈ-ਵੀਜ਼ਾ ਲੈਣ ਦੇ ਵੀ ਯੋਗ ਹੋਣਗੇ। ਸਰਕਾਰ ਨੇ ਇਹ ਵੀ ਕਿਹਾ ਕਿ ਉਹ ਇਸੇ ਤਰ੍ਹਾਂ ਅਮਰੀਕਾ ਅਤੇ ਜਾਪਾਨੀ ਨਾਗਰਿਕਾਂ ਲਈ ਵੈਧ ਨਿਯਮਤ (ਕਾਗਜ਼ੀ) ਲੰਬੇ ਸਮੇਂ ਦੇ (10 ਸਾਲ) ਸੈਰ-ਸਪਾਟਾ ਵੀਜ਼ੇ ਨੂੰ ਬਹਾਲ ਕਰੇਗੀ, ਨਾਲ ਹੀ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਨਵੇਂ ਵੀਜ਼ੇ ਜਾਰੀ ਕਰਨ ਦੀ ਇਜਾਜ਼ਤ ਦੇਵੇਗੀ।

ਸੈਰ-ਸਪਾਟਾ ਅਤੇ ਈ-ਟੂਰਿਸਟ ਵੀਜ਼ਾ ‘ਤੇ ਵਿਦੇਸ਼ੀ ਨਾਗਰਿਕ ਸਿਰਫ਼ ‘ਵੰਦੇ ਭਾਰਤ ਮਿਸ਼ਨ’ ਜਾਂ ‘air bubble’ ਸਕੀਮ ਅਧੀਨ, ਜਾਂ civil aviation ਮੰਤਰਾਲੇ ਦੁਆਰਾ ਆਗਿਆ ਅਨੁਸਾਰ ਉਡਾਣਾਂ ਸਮੇਤ ਸਮੁੰਦਰੀ ਜਾਂ ਹਵਾਈ ਇਮੀਗ੍ਰੇਸ਼ਨ ਚੈੱਕ ਪੋਸਟਾਂ ਰਾਹੀਂ ਭਾਰਤ ਵਿੱਚ ਦਾਖਲ ਹੋ ਸਕਦੇ ਹਨ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕਿਸੇ ਵੀ ਸਥਿਤੀ ਵਿੱਚ ਟੂਰਿਸਟ ਜਾਂ ਈ-ਟੂਰਿਸਟ ਵੀਜ਼ਾ ਰੱਖਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਜ਼ਮੀਨੀ ਜਾਂ ਨਦੀ ਦੀਆਂ ਸਰਹੱਦਾਂ ਰਾਹੀਂ ਮੁਲਕ ‘ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।