ਬਿਸਕੁਟ ਖਾਣ ਤੋਂ ਪਹਿਲਾਂ ਸੋਚੋ, ਇਸ ਮਸ਼ਹੂਰ ਬ੍ਰਾਂਡ ਦੇ ਬਿਸਕੁਟਾਂ ‘ਚ ਨਿਕਲਿਆ ਕੁਝ ਅਜਿਹਾ, ਦੇਖੋ ਤਸਵੀਰਾਂ
insect in biscuit india punjab

ਬਿਸਕੁਟ ਖਾਣ ਤੋਂ ਪਹਿਲਾਂ ਸੋਚੋ, ਇਸ ਮਸ਼ਹੂਰ ਬ੍ਰਾਂਡ ਦੇ ਬਿਸਕੁਟਾਂ ‘ਚ ਨਿਕਲਿਆ ਕੁਝ ਅਜਿਹਾ, ਦੇਖੋ ਤਸਵੀਰਾਂ

ਆਮ ਤੌਰ ‘ਤੇ ਕਈ ਲੋਕ ਚਾਹ ਨਾਲ ਬਿਸਕੁਟ ਖਾਣ ਦੇ ਸ਼ੌਕੀਨ ਹੁੰਦੇ ਹਨ ਅਤੇ ਬੇਧਿਆਨੇ ਹੋਏ ਹੀ ਕੁਕੀਜ਼ ਜਾਂ ਬਿਸਕੁਟ ਖਾ ਲੈਂਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਪੜ੍ਹਨੀ ਜ਼ਰੂਰੀ ਹੈ।
ਦਰਅਸਲ, ਪੰਜਾਬ ਤੋਂ  ਸਾਹਮਣੇ ਆਏ ਇੱਕ ਮਾਮਲੇ ਵਿੱਚ ਇੱਕ ਵੱਡੀ ਬਿਸਕੁਟ ਬ੍ਰਾਂਡ ਕੰਪਨੀ ਦੇ ਬਿਸਕੁਟਾਂ ‘ਚੋਂ ਕੁਝ ਅਜਿਹਾ ਨਿਕਲਿਆ ਹੈ, ਜਿਸ ਨੂੰ ਦੇਖ ਕੇ ਗ੍ਰਾਹਕ ਦੇ ਹੋਸ਼ ਉੱਡ ਗਏ ਸਨ।
insect in biscuit india punjabਮਿਲੀ ਜਾਣਕਾਰੀ ਅਨੁਸਾਰ, ਜਦੋਂ ਜਲੰਧਰ ਵਾਸੀ ਰਾਜੀਵ ਓਹਰੀ ਨੇ ਇਕ ਲੋਕਲ ਦੁਕਾਨ ਤੋਂ ਬ੍ਰਿਟਾਨੀਆ ਬ੍ਰਾਂਡ ਦਾ ’50-50′ ਨਾਮੀ ਬਿਸਕੁਟ ਖਰੀਦੇ ਅਤੇ ਪੈਕਟ ਖੋਲਿਆਂ ਤਾਂ ਉਸ ਵਿੱਚੋਂ ਇੱਕ ਕੀੜਾ ਨਜ਼ਰ ਆਇਆ।

ਹਾਂਲਾਕਿ, ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਅਜਿਹਾ ਕਦੀ ਨਹੀਂ ਹੋਇਆ ਪਰ ਹੁਣ ਇੰਨ੍ਹੀ ਨਾਮੀ ਕੰਪਨੀ ਵੱਲੋਂ ਅਜਿਹੀ ਲਾਪਰਵਾਹੀ ਦੀ ਉਮੀਦ ਨਹੀਂ ਸੀ।