
ਕੈਨੇਡਾ ਪੜ੍ਹਣ ਦੇ ਚਾਹਵਾਨਾਂ ਲਈ ਰਾਹਤ ਭਰੀ ਖ਼ਬਰ ਹੈ। ਕੈਨੇਡਾ ਆਉਣ ਲਈ ਕਈ ਮਹੀਨਿਆਂ ਤੋਂ ਉਡੀਕ ਕਰ ਰਹੇ ਵਿਦਿਆਰਥੀ ਹੁਣ ਇੱਥੇ ਆ ਸਕਣਗੇ ਕਿਉਂਕਿ ਲਿਬਰਲ ਸਰਕਾਰ ਨੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਕੌਮਾਂਤਰੀ ਵਿਦਿਆਰਥੀਆਂ ਨੂੰ ਸੱਦਣ ਦੀ ਇਜਾਜ਼ਤ ਦੇ ਦਿੱਤੀ ਹੈ।
ਦੱਸ ਦੇਈਏ ਕਿ ਪਹਿਲਾਂ 18 ਮਾਰਚ 2020 ਤੱਕ ਦੇ ਜਾਇਜ਼ ਸਟੱਡੀ ਵੀਜ਼ੇ ਵਾਲੇ ਹੀ ਕੈਨੇਡਾ ਆ ਸਕਦੇ ਸਨ। ਹੁਣ, ਡੈਜ਼ੀਗਨੇਟਡ ਲਰਨਿੰਗ ਇੰਸਟੀਟਿਊਸ਼ਨਸ ਕਾਲਜ ਕੌਮਾਂਤਰੀ ਵਿਦਿਆਰਥੀਆਂ ਨੂੰ ਕੈਨੇਡਾ ਬੁਲਾ ਸਕਦੀਆਂ ਹਨ।
ਪਰ, ਕੈਨੇਡਾ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਕੋਲ ਜਾਇਜ਼ ਸਟੱਡੀ ਪਰਮਿਟ ਜਾਂ ਲੈਟਰ ਆਫ਼ ਇੰਟਰੋਡੱਕਸ਼ਨ ਹੋਣਾ ਜ਼ਰੂਰੀ ਹੈ। ਉਹਨਾਂ ਕੋਲ ਇੱਥੇ ਆਉਣ ਲਈ ਜ਼ਰੂਰੀ ਸ਼ਰਤਾਂ ‘ਤੇ ਪੂਰਾ ਉਤਰਣ ਤੋਂ ਇਲਾਵਾ ਸਾਰੇ ਦਸਤਾਵੇਜ਼ ਮੌਜੂਦ ਹੋਣਾ ਚਾਹੀਦੇ ਹਨ।