ਕੈਨੇਡਾ – ਸੜਕ ਹਾਦਸਿਆਂ ‘ਚ ਹੋਈ ਦੋ ਪੰਜਾਬੀ ਨੌਜਵਾਨ ਵਿਦਿਆਰਥੀਆਂ ਦੀ ਮੌਤ
ਔਟਵਾ : ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਸੜਕ ਹਾਦਸਿਆਂ ਕਾਰਨ ਦੋ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਦੋਵੇਂ ਵਿਦਿਆਰਥੀ ਹਰਿਆਣਾ ਦੇ ਨਾਲ ਸਬੰਧਤ ਸਨ। ਦੋਹਾਂ ‘ਚੋਂ ਇੱਕ ਨੌਜਵਾਨ ਵਿਦਿਆਰਥੀ ਦੀ ਮੌਤ ਕਾਰ ਹਾਦਸੇ ਕਾਰਨ ਹੋਈ ਹੈ। ਉਹ ਜੋ ਸੇਂਟ ਜੌਨਜ਼ ਨਿਊਫਾਊਂਡਲੈਂਡ, ਕੈਨੇਡਾ ਵਿੱਚ ਇਸ ਹਾਦਸੇ ਦਾ ਸ਼ਿਕਾਰ ਹੋਇਆ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਸੰਦੀਪ ਸਿੰਘ ਧਾਲੀਵਾਲ ਪੁੱਤਰ ਬਹਾਦਰ ਸਿੰਘ ਵਜੋਂ ਹੋਈ ਹੈ। ਨੌਜਵਾਨ ਸਤੰਬਰ 2021 ਵਿੱਚ ਪੜ੍ਹਨ ਲਈ ਕੈਨੇਡਾ ਆਇਆ ਸੀ। ਮ੍ਰਿਤਕ ਨੌਜਵਾਨ ਦੀ ਦੇਹ ਵਾਪਸ ਮੁਲਕ ਭੇਜਣ ਲਈ ਗੋਫੰਡਮੀ ‘ਤੇ ਫੰਡ ਇਕੱਠਾ ਕੀਤਾ ਜਾ ਰਿਹਾ ਹੈ।

ਦੂਸਰੇ ਸੜਕ ਹਾਦਸੇ ਵਿੱਚ ਜਾਨ ਗਵਾਉਣ ਵਾਲਾ ਵਿਦਿਆਰਥੀ  ਜਸਕੀਰਤ ਸਿੰਘ ਸੀ। ਇਹ ਹਾਦਸਾ ਬ੍ਰਿਟਿਸ਼ ਕੋਲੰਬੀਆ ਵਿੱਚ ਵਾਪਰਿਆ। ਮ੍ਰਿਤਕ ਨੌਜਵਾਨ ਅੰਬਾਲੇ ਦਾ ਰਹਿਣ ਵਾਲਾ ਸੀ ।