ਕੈਨੇਡਾ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਪਿਆ ਹੋਰ ਵਾਧੂ ਬੋਝ, ਵਧੀਆਂ ਫੀਸਾਂ!

Written by Ragini Joshi

Published on : August 6, 2020 4:33
ਕੈਨੇਡਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ 'ਤੇ ਪਿਆ ਹੋਰ ਵਾਧੂ ਬੋਝ, ਵਧੀਆਂ ਫੀਸਾਂ!

ਕੈਨੇਡਾ ‘ਚ ਪੜ੍ਹਾਈ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਕੋਰੋਨਾ ਵਾਇਰਸ ਦੇ ਨਾਲ ਇੱਕ ਹੋਰ ਵਾਧੂ ਬੋਝ ਪੈ ਗਿਆ ਹੈ, ਅਤੇ ਇਹ ਬੌਝ ਹੈ ਵਧੀਆਂ ਹੋਈਆਂ ਫੀਸਾਂ ਦਾ।

ਇੱਕ ਪਾਸੇ ਜਿੱਥੇ ਕੋਵਿਡ-19 ਕਰਕੇ ਵਿਦਿਆਰਥੀਆਂ ਨੂੰ ਪਾਰਟੀ ਟਾਈਮ ਨੌਕਰੀਆਂ ਲੱਭਣ ‘ਚ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ, ਉੱਥੇ ਹੀ ਕੈਨੇਡਾ ਦੀਆਂ ਕਈ ਵੱਡੀਆਂ ਯੂਨੀਵਰਸਿਟੀਆਂ ਵੱਲੋਂ ਫੀਸਾਂ ਵਧਾਉਣ ਦੇ ਫਰਮਾਨ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ‘ਚ ਹੋਰ ਵਾਧਾ ਕਰ ਦਿੱਤਾ ਹੈ।
international students upset as some canadian universities increase fees

ਦੱਸ ਦੇਈਏ ਕਿ ਕਈ ਯੂਨੀਵਰਿਸਟੀਆਂ, ਜਿੰਨਾਂ ‘ਚ university of Manitoba, Guelph, UofT ਆਦਿ ਸ਼ਾਮਲ ਹਨ, ਵੱਲੋਂ 3% ਤੋਂ ਲੈ ਕੇ 6% ਤੱਕ ਫੀਸ ‘ਚ ਵਾਧਾ ਕੀਤਾ ਗਿਆ ਹੈ, ਜਿਸ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਹਜ਼ਾਰਾਂ ਡਾਲਰਾਂ ਦਾ ਵਾਧੂ ਬੋਝ ਪਵੇਗਾ।

ਇਸ ਸਬੰਧੀ ਕਈ ਆਨਲਾਈਨ ਪਟੀਸ਼ਨਾਂ ਵੀ ਪਾਈਆਂ ਜਾ ਰਹੀਆਂ ਹਨ ਤਾਂ ਜੋ ਯੂਨੀਵਰਸਿਟੀਆਂ ‘ਤੇ ਇਹ ਫੈਸਲਾ ਵਾਪਸ ਲੈਣ ਦਾ ਦਬਾਅ ਬਣਾਇਆ ਜਾ ਸਕੇ, ਪਰ ਅਜੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਸ ਸਬੰਧ ਵਿੱਚ ਕੋਈ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ‌।