ਮਈ 10, 2018 ਇਹ ਬਰੈਂਪਟਨ ਦਾ ਸਮਾਂ ਹੈ। ਵਿਕਾਸ ਦੀਆਂ ਤਰਜੀਹਾਂ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਕਰੋ
ਇਹ ਬਰੈਂਪਟਨ ਦਾ ਸਮਾਂ ਹੈ। ਵਿਕਾਸ ਦੀਆਂ ਤਰਜੀਹਾਂ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਕਰੋ
ਇਹ ਬਰੈਂਪਟਨ ਦਾ ਸਮਾਂ ਹੈ। ਵਿਕਾਸ ਦੀਆਂ ਤਰਜੀਹਾਂ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਕਰੋ

ਬਰੈਂਮਪਟਨ, ਓਂਟਾਰੀਓ – ਬਰੈਂਮਪਟਨ ਸ਼ਹਿਰ ਮੁਢਲੀਆਂ ਵਿਕਾਸ ਤਰਜੀਹਾਂ ਉੱਤੇ ਕੰਮ ਕਰਨ ਲਈ ਆਪਣੇ ਪ੍ਰਾਂਤਕ ਉਮੀਦਵਾਰਾਂ ਨੂੰ ਸੱਦਾ ਦੇ ਰਿਹਾ ਹੈ : ਬੁਨਿਆਦੀ ਢਾਂਚਾ, ਸਿੱਖਿਆ ਅਤੇ ਨਵੀਨਤਾ, ਸਿਹਤ ਸੰਭਾਲ ਅਤੇ ਖੇਤਰੀ ਪ੍ਰਸ਼ਾਸਨ।

ਇਸਦੀ ਹਿਮਾਇਤੀ ਰਣਨੀਤੀ ਦੇ ਹਿੱਸੇ ਵਜੋਂ, ਸਿਟੀ ਨੇ ਪ੍ਰਮੁੱਖ ਤਰਜੀਹਾਂ ਦੇ ਵੇਰਵੇ ਸਾਂਝੇ ਕੀਤੇ ਜਿਹੜੇ ਮੌਜੂਦਾ ਦਬਾਅ ਨੂੰ ਸਰਲਤਾ ਦੇਣ ਅਤੇ ਭਵਿੱਖ ਦੀ ਮੰਗ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਹਨ।

ਪ੍ਰਮੁੱਖ ਤਰਜੀਹਾਂ –

1. ਬੁਨਿਆਦੀ ਢਾਂਚਾ :
• ਆਵਾਜਾਈ ਵਿੱਚ ਹੋ ਰਹੇ ਬੇਮਿਸਾਲ ਵਾਧੇ ਨੂੰ ਪੂਰਾ ਕਰਨ ਲਈ, ਵਧੇਰੇ ਬੱਸਾਂ ਲਈ ਰਕਮ, ਲਗਾਤਾਰ ਸੁਰੱਖਿਆ ਲਈ ਨਵੀਂ ਤਕਨਾਲੋਜੀ ਦੀ ਲੋੜ ਹੈ ਤਾਂ ਜੋ ਸੁਰੱਖਿਆ ਅਤੇ ਸਮਰੱਥਾ ਯਕੀਨੀ ਬਣਾਈ ਜਾ ਸਕੇ, ਅਤੇ ਨਾਲ ਹੀ ਇੱਕ ਵਧ ਰਹੀ ਫਲੀਟ ਨੂੰ ਬਣਾਈ ਰੱਖਣ ਲਈ ਇੱਕ ਨਵੀਂ ਸਟੋਰੇਜ ਸਹੂਲਤ ਵੀ।
ਹਰਿਆਵਲੀ ਅਤੇ ਵਧੇਰੇ ਸਥਾਈ ਸ਼ਹਿਰੀ ਵਿਕਾਸ ਵੱਲ, ਬਰੈਂਪਟਨ ਵਿੱਚ ਐਟਬਿਕੋਕ ਕ੍ਰੀਕ ਦੇ ਆਲੇ ਦੁਆਲੇ ਇੱਕ ਨਵੀਨਤਮ ਹੜ੍ਹ ਸੁਰੱਖਿਆ ਸਕੀਮ, ਰਿਵਰਵਾਕ ਪ੍ਰੋਜੈਕਟ ਲਈ ਪ੍ਰਾਂਤਕ ਨਿਵੇਸ਼ ਦੀ ਜ਼ਰੂਰਤ ਹੈ।

2. ਸਿੱਖਿਆ, ਉੱਤਮਤਾ ਅਤੇ ਨਵੀਨਤਾ
ਬਰੈਂਪਟਨ ਯੂਨੀਵਰਸਿਟੀ ਦੇ ਡਾਊਨਟਾਊਨ ਯੂਨੀਵਰਸਿਟੀ ਕੈਂਪਸ ਲਈ, ਵਧੇਰੇ ਦਾਖਲੇ ਦੇ ਨਾਲ ਨਾਲ ਇਹਨਾਂ ਦਾ ਲਗਾਤਾਰ ਸਮਰਥਨ ਲੋੜੀਂਦਾ ਹੈ।

3. ਸਿਹਤ ਸਾਂਝ
ਬਰੈਂਪਟਨ ਸਿਵਿਕ ਹਸਪਤਾਲ ਵਿਖੇ ਮੌਜੂਦਾ ਮਰੀਜ਼ਾਂ ਦੇ ਵੱਧ ਰਹੇ ਇਕੱਠ ਦੀਆਂ ਲੋੜਾਂ ਪੂਰੀਆਂ ਕਰਨ ਲਈ ਤੁਰੰਤ ਨਿਵੇਸ਼, ਮੌਜੂਦਾ ਪੀਲ ਮੈਮੋਰੀਅਲ ਸੈਂਟਰ ਵਿੱਚ ਵਧੀਕ ਪੜਾਵਾਂ ਲਈ ਯੋਜਨਾਵਾਂ ਤੇਜ਼ ਕਰਨ ਅਤੇ ਬਰੈਂਮਪਟਨ ਵਿੱਚ ਇੱਕ ਤੀਸਰੇ ਹਸਪਤਾਲ ਲਈ ਵੀ।

4. ਖੇਤਰੀ ਪ੍ਰਸ਼ਾਸਨ
ਇਹ ਯਕੀਨੀ ਬਣਾਉਣ ਲਈ ਕਿ ਬਰੈਂਪਟਨ ਦੀ ਆਬਾਦੀ ਨਿਰਪੱਖਤਾ ਅਤੇ ਪੱਕੇ ਤੌਰ ਤੇ ਨੁਮਾਇੰਦਗੀ ਹੋਵੇ, ਮੇਅਰ ਤੋਂ ਇਲਾਵਾ ਬਰੈਂਪਟਨ ਦੇ ਸਾਰੇ 10 ਕੌਂਸਲਰਾਂ ਨੂੰ ਵੀ ਪੀਲ ਕੌਂਸਲ ਦੇ ਖੇਤਰ ਵਿੱਚ ਹੋਣਾ ਚਾਹੀਦਾ ਹੈ।

Brampton residents are encouraged to consider their community and help advocate for the issues that affect the city. When posting on social media about these priorities, residents are requested to use #timeforbrampton.
ਬਰੈਂਪਟਨ ਦੇ ਵਸਨੀਕਾਂ ਨੂੰ ਆਪਣੇ ਭਾਈਚਾਰੇ ‘ਤੇ ਵਿਚਾਰ ਕਰਕੇ ਸ਼ਹਿਰ ਨਾਲ ਜੁੜੇ ਸਾਰੇ ਮੁੱਦਿਆਂ ਲਈ ਮਦਦ ਕਰਨ ਲਈ ਉਤਸ਼ਾਹਤ ਕੀਤਾ ਜਾਂਦਾ ਹੈ। ਸੋਸ਼ਲ ਮੀਡੀਆ ‘ਤੇ ਇਹਨਾਂ ਤਰਜੀਹਾਂ ਬਾਰੇ ਪੋਸਟ ਕਰਦੇ ਸਮੇਂ, ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਹੈਸ਼ਟੈਗ #timeforbrampton ਦੀ ਵਰਤੋਂ ਕਰਨ।

ਹਵਾਲੇ –

“ਹਾਲਾਂਕਿ ਬਰੈਂਪਟਨ ਵਿੱਚ ਬਹੁਤ ਸਾਰੇ ਦਿਲਚਸਪ ਕੰਮ ਹੋ ਰਹੇ ਹਨ, ਇੱਕ ਨਵੀਂ ਯੂਨੀਵਰਸਿਟੀ ਅਤੇ ਡਾਊਨਟਾਊਨ ਦੇ ਪੁਨਰ ਵਿਕਾਸ ਦੇ ਕਾਰਨ, ਸਾਡੇ ਸ਼ਹਿਰ ਲਈ ਸਿਹਤ ਸੰਭਾਲ ‘ਤੇ ਨਿਵੇਸ਼ ਮਹੱਤਵਪੂਰਣ ਚਿੰਤਾ ਹੈ। ਅਸੀਂ ਇੱਕ ਤੇਜ਼ੀ ਨਾਲ ਵਧ ਰਿਹਾ ਸ਼ਹਿਰ ਹਾਂ ਅਤੇ ਬਦਕਿਸਮਤੀ ਨਾਲ ਆਬਾਦੀ ਦਾ ਇਹ ਤੇਜ਼ ਵਾਧਾ ਸਿਹਤ ਸੰਭਾਲ ਸੇਵਾ ਦੀ ਘਾਟ ਪੈਦਾ ਕਰ ਰਿਹਾ ਹੈ। ਬਰੈਂਮਪਟਨ ਦੀ ਮੌਜੂਦਾ ਸਿਹਤ ਸੰਭਾਲ ਪ੍ਰਣਾਲੀ ਨੂੰ ਬਰਕਰਾਰ ਰੱਖਣ ਅਤੇ ਚਲਾਉਣ ਲਈ ਓਂਟਾਰੀਓ ਸਰਕਾਰ ਦੁਆਰਾ ਸਾਡੇ ਫੰਡਾਂ ਦੀ ਪ੍ਰਕ੍ਰਿਆ ਨੂੰ ਤੇਜ਼ ਕਰਨ ਦੀ ਲੋੜ ਹੈ ”
– ਮੇਅਰ ਲਿੰਡਾ ਜੈਫਰੀ

“ਸਭ ਤੋਂ ਘੱਟ ਉਮਰ ਦੇ ਅਤੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਸ਼ਹਿਰਾਂ ਵਿਚੋਂ ਇੱਕ ਵਜੋਂ, ਬ੍ਰੈਂਪਟਨ ਦੇ ਵਿਕਾਸ ਨੂੰ ਜਨਤਕ ਉਮੀਦਾਂ ਨਾਲ ਸੰਤੁਲਿਤ ਬਣਾਉਣ ‘ਤੇ ਸ਼ਹਿਰ ਲਈ ਧਿਆਨ ਕੇਂਦਰਿਤ ਕੀਤਾ ਗਿਆ ਹੈ। ਅਸੀਂ ਲੰਮੇ ਆਰਥਿਕ ਪ੍ਰਭਾਵਾਂ ਵਾਲਿਆਂ ਮੁੱਖ ਪਹਿਲਕਦਮੀਆਂ ਦੀ ਵਕਾਲਤ ਕਰਦੇ ਹੋਏ ਸਰਕਾਰ ਦੇ ਸਾਰੇ ਪੱਧਰਾਂ ਨਾਲ ਕੰਮ ਕਰਨਾ ਜਾਰੀ ਰੱਖਾਂਗੇ, ਜਿਹਨਾਂ ਰਾਹੀਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਸਾਡੇ ਨਿਵਾਸੀਆਂ ਲਈ ਭਾਈਚਾਰਕ ਮਾਣ ਅਤੇ ਜੀਵਨ ਦੀ ਗੁਣਵੱਤਾ ਵਿੱਚ ਵੀ ਵਾਧਾ ਹੋਵੇਗਾ ”
– ਹੈਰੀ ਸ਼ਲੇਂਜ, ਮੁੱਖ ਪ੍ਰਬੰਧਕੀ ਅਫਸਰ

30

ਬਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵੀ ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿੱਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ ਜੋ ਸਭ ਨੂੰ ਸ਼ਾਮਲ ਕਰਨ ਵਾਲਾ ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ Twitter ਅਤੇ Facebook ‘ਤੇ ਫਾਲੋ ਕਰੋ। www.brampton.ca ‘ਤੇ ਹੋਰ ਜਾਣੋ।