ਦਿਨ ਨੂੰ ਛੂਹ ਰਿਹਾ ਹੈ ” ਜੇ ਸਟਾਰ ” ਦਾ ਨਵਾਂ ਪੰਜਾਬੀ ਗੀਤ ” ਰੁੱਕ ਜਾਣਾ “
ਪਿਆਰ ਬੜਾ ਕਰਦਾ ਗੱਭਰੂ , ਨਾ ਨਾ ਨਾ ਨਾ , ਹੁਲਾਰਾ ” ਆਦਿ ਗੀਤਾਂ ਨਾਲ ਪੰਜਾਬੀ ਇੰਡਸਟਰੀ ਵਿੱਚ ਵੱਖਰੀ ਪਹਿਚਾਣ ਬਣਾਉਣ ਵਾਲੇ ਪੰਜਾਬੀ ਗਾਇਕ ” ਜੇ ਸਟਾਰ ” ਦਾ ਇੱਕ ਹੋਰ ਪੰਜਾਬੀ ਗੀਤ ਰਿਲੀਜ ਹੋਇਆ ਹੈ ਜਿਸਦਾ ਨਾਮ ਹੈ ” ਰੁੱਕ ਜਾਣਾ ” ਇਹ ਇੱਕ ਸੈਡ ਗੀਤ ਹੈ | ਜਿੱਥੇ ਕਿ ” ਜੇ ਸਟਾਰ ” ਨੇਂ ਇਸ ਗੀਤ ਨੂੰ ਆਪਣੀ ਅਵਾਜ ਨਾਲ ਸਿੰਗਾਰਿਆ ਹੈ ਓਥੇ ਹੀ ਇਸ ਗੀਤ ਦੇ ਬੋਲ ਵੀ ਉਹਨਾਂ ਆਪ ਹੀ ਲਿਖੇ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ਵੀ ” ਜੇ ਸਟਾਰ ” ਨੇਂ ਹੀ ਦਿੱਤਾ ਹੈ | ਇਸ ਗੀਤ ਦੀ ਜਾਣਕਾਰੀ ਉਹਨਾਂ ਨੇਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਸ ਗੀਤ ਦੀ ਵੀਡੀਓ ਦੁਆਰਾ ਸਭ ਨਾਲ ਸਾਂਝੀ ਕੀਤੀ ਹੈ | ਫੈਨਸ ਦੁਆਰਾ ਇਸ ਗੀਤ ਨੂੰ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਗੀਤ ਨੂੰ ਯੂਟਿਊਬ ਤੇ ਹੁਣ ਤੱਕ 9 ਲੱਖ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ |

ਇਸ ਗੀਤ ਵਿੱਚ ਵਿਖਾਇਆ ਗਿਆ ਹੈ ਕਿ ਲੜਕਾ ਲੜਕੀ ਨੂੰ ਬਹੁਤ ਜਿਆਦਾ ਪਿਆਰ ਕਰਦਾ ਹੈ ਪਰ ਲੜਕੀ ਉਸਦੇ ਪਿਆਰ ਦੀ ਕਦਰ ਨੀ ਕਰਦੀ ਅਤੇ ਉਸ ਨਾਲ ਧੋਖਾ ਕਰਦੀ ਹੈ ਅਤੇ ਜਦੋ ਲੜਕੇ ਨੂੰ ਪਤਾ ਲੱਗਦਾ ਹੈ ਕਿ ਲੜਕੀ ਉਸ ਨਾਲ ਧੋਖਾ ਕਰ ਰਹੀ ਤਾਂ ਉਹ ਇਸ ਗੱਲ ਨੂੰ ਦਿਲ ਤੇ ਲੈ ਲੈਂਦਾ ਹੈ | ਜੇ ਸਟਾਰ ਨੇਂ ਅੱਜ ਤੱਕ ਜਿੰਨੇ ਵੀ ਗੀਤ ਗਏ ਹਨ ਸਭ ਨੂੰ ਲੋਕਾਂ ਨੇਂ ਬਹੁਤ ਹੀ ਪਸੰਦ ਕੀਤਾ ਹੈ | ਇਹਨਾਂ ਦੇ ਗੀਤ ” ਨਾ ਨਾ ਨਾ ਨਾ ” ਫੈਨਸ ਦੇ ਦਿਲਾਂ ਤੇ ਅੱਜ ਵੀ ਰਾਜ ਕਰਦਾ ਹੈ ਅਤੇ ਇਸ ਗੀਤ ਨੂੰ ਯੂਟਿਊਬ ਤੇ ਹੁਣ ਤੱਕ 162 ਮਿਲੀਆਂ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ |