ਪਹਿਲਾਂ ਬਾਪੂ ਨੇ ਪਗਾਤੇ ਸ਼ੌਂਕ ਆਪਣੇ ਹੁਣ ਆਪਾਂ ਸ਼ੌਂਕ ਬਾਪੂ ਦੇ ਪਗਾਉਣੇ ਨੇ, ਜਗਦੇਵ ਮਾਨ
ਹਰ ਇਕ ਮਾਂ ਬਾਪ ਦਿਨ ਰਾਤ ਅਣਥੱਕ ਮਿਹਨਤ ਕਰਦੇ ਹਨ ਤਾਂ ਜੋ ਉਹ ਆਪਣੇ ਬੱਚਿਆਂ ਦੇ ਸ਼ੌਂਕ ਪੂਰੇ ਕਰ ਸਕਣ ਅਤੇ ਅੱਗੋਂ ਉਹਨਾਂ ਬੱਚਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵੀ ਪੜ ਲਿਖ ਕੇ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰਨ ਅਤੇ ਮਾਂ ਬਾਪ ਦੇ ਸੁਪਨਿਆਂ ਨੂੰ ਪੂਰਾ ਕਰਨ | ਕੁਝ ਇਸ ਤਰਾਂ ਦੀ ਹੀ ਗੱਲ ਕਰ ਰਹੇ ਹਨ ਪੰਜਾਬੀ ਗਾਇਕ ” ਜਗਦੇਵ ਮਾਨ ” ਆਪਣੇ ਨਵੇਂ ਪੰਜਾਬੀ ਗੀਤ ” ਸ਼ੌਂਕ ਬਾਪੂ ਦੇ ” ਚ |

ਦੱਸ ਦਈਏ ਕਿ ਜਗਦੇਵ ਮਾਨ ਦਾ ਇਹ ਗੀਤ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ | ਲੋਕਾਂ ਦੁਆਰਾ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ | ਇਸ ਗੀਤ ਦੇ ਜ਼ਰੀਏ ਜਗਦੇਵ ਮਾਨ ਨੇ ਪਿਤਾ ਅਤੇ ਪੁੱਤਰ ਦੇ ਪਿਆਰ ਨੂੰ ਦਰਸਾਇਆ ਹੈ ਅਤੇ ਇਹ ਵਿਖਾਇਆ ਹੈ ਕਿ ਜਿਸ ਪਿਤਾ ਨੇਂ ਮੈਨੂੰ ਖੁਸ਼ੀਆਂ ਦਿਤੀਆਂ ਮੇਰੇ ਇਕ ਚੀਜ ਮੰਗਣ ਤੇ ਮੈਨੂੰ ਦੋ ਦਿੱਤੀਆਂ ਅੱਜ ਉਸ ਪਿਤਾ ਦੇ ਮੈਂ ਸਾਰੇ ਸ਼ੋਂਕ ਪਗਾਉਣੇ ਹਨ |

ਜਿਥੇ ਕਿ ਇਸ ਗੀਤ ਨੂੰ ਜਗਦੇਵ ਮਾਨ ਨੇ ਆਪਣੀ ਆਵਾਜ਼ ਨਾਲ ਸਿੰਗਾਰਿਆ ਹੈ ਉਥੇ ਹੀ ਇਸ ਗੀਤ ਦੇ ਬੋਲ ਵੀ ਇਹਨਾਂ ਆਪ ਹੀ ਲਿਖੇ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਚੀਤਾ ” ਦੁਆਰਾ ਦਿੱਤਾ ਗਿਆ ਹੈ | ਇਹ ਗੀਤ ਸਿਰਫ ਗੀਤ ਹੀ ਨਹੀਂ ਬਲਕਿ ਇਕ ਤਰਾਂ ਦਾ ਬੱਚਿਆਂ ਲਈ ਸੰਦੇਸ਼ ਵੀ ਹੈ ਕਿ ਉਹ ਪੜ ਲਿਖ ਕੇ ਮਾਂ ਬਾਪ ਦੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਉਹਨਾਂ ਨੂੰ ਖੁਸ਼ੀਆਂ ਦੇਣ |