ਜਗਮੀਤ ਸਿੰਘ ਨਾਲ ਡੀਲ ਕਰਕੇ 2025 ਤੱਕ ਸਰਕਾਰ ‘ਚ ਬਣੇ ਰਹਿ ਸਕਦੇ ਨੇ ਜਸਟਿਨ ਟਰੂਡੋ
ਜਗਮੀਤ ਸਿੰਘ ਨਾਲ ਡੀਲ ਕਰਕੇ 2025 ਤੱਕ ਸਰਕਾਰ ‘ਚ ਬਣੇ ਰਹਿ ਸਕਦੇ ਨੇ ਜਸਟਿਨ ਟਰੂਡੋ

ਖਬਰਾਂ ਮੁਤਾਬਕ, NDP ਅਤੇ Liberals ‘ਚ ਇੱਕ ਸਮਝੌਤਾ ਹੋਣ ਦੀ ਸੰਭਾਵਨਾ ਹੈ ਜਿਸ ਤਹਿਤ ਐਨਡੀਪੀ ਵੱਲੋਂ ਲਿਬਰਲ ਸਰਕਾਰ ਦਾ ਸਮਰਥਨ ਕੀਤਾ ਜਾਵੇਗਾ। ਦੱਸ ਦੇਈਏ ਕਿ ਇਸ ਸਮੇਂ ਟਰੂਡੋ ਦੀ ਅਗਵਾਈ ਵਾਲੀ ਕੈਨੇਡਾ ਸਰਕਾਰ ਘੱਟ ਗਿਣਤੀ ਸਰਕਾਰ ਹੈ ਅਤੇ ਵਿਰੋਧੀ ਪਾਰਟੀਆਂ ਦਾ ਸਮਰਥਨ ਨਾ ਮਿਲਣ ‘ਤੇ ਕਿਸੇ ਵੀ ਸਮੇਂ ਇਹ ਸਰਕਾਰ ਡਿੱਗ ਸਕਦੀ ਹੈ। ਜੇਕਰ ਇਹ ਸਮਝੌਤਾ ਸਫਲ ਹੁੰਦਾ ਹੈ ਤਾਂ ਟਰੂਡੋ 2025 ਤੱਕ ਸੱਤਾ ‘ਚ ਬਣੇ ਰਹਿਣਗੇ ਅਤੇ ਫੈਡਰਲ ਚੋਣਾਂ ਵੀ ਤਿੰਨ ਸਾਲ ਲਈ ਟਲ ਸਕਦੀਆਂ ਹਨ।