ਆਗਾਮੀ ਜਿਮਨੀ ਚੋਣਾਂ ‘ਚ ਬ੍ਰਿਟਿਸ਼ ਕੋਲੰਬੀਆ ਤੋਂ ਲੜ੍ਹਣਗੇ ਨਿਊ ਡੈਮੋਕਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ, ਬਰਨਬੀ ਸਾਊਥ ਲਈ ਆਪਣੀ ਨਾਮਜ਼ਦਗੀ ਦਾ ਕੀਤਾ ਰਸਮੀ ਐਲਾਨ 

Written by Ragini Joshi

Published on : September 16, 2018 4:59
Jagmeet Singh set to run from Burnaby South after official nomination

Jagmeet Singh set to run from Burnaby South after official nomination: ਆਗਾਮੀ ਜਿਮਨੀ ਚੋਣਾਂ ‘ਚ ਬ੍ਰਿਟਿਸ਼ ਕੋਲੰਬੀਆ ਤੋਂ ਲੜ੍ਹਣਗੇ ਨਿਊ ਡੈਮੋਕਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ, ਬਰਨਬੀ ਸਾਊਥ ਲਈ ਆਪਣੀ ਨਾਮਜ਼ਦਗੀ ਦਾ ਕੀਤਾ ਰਸਮੀ ਐਲਾਨ

ਸਰਕਾਰੀ ਨਾਮਜ਼ਦਗੀ ਤੋਂ ਬਾਅਦ ਆਗਾਮੀ ਜਿਮਨੀ ਚੋਣਾਂ ‘ਚ ਨਿਊ ਡੈਮੋਕਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਬ੍ਰਿਟਿਸ਼ ਕੋਲੰਬੀਆ ਤੋਂ ਚੋਣਾਂ ਲੜ੍ਹਣ ਦਾ ਐਲਾਨ ਕੀਤਾ ਹੈ।

ਸਿੰਘ ਨੇ ਰਸਮੀ ਤੌਰ ‘ਤੇ ਸ਼ਨਿਚਰਵਾਰ ਨੂੰ ਬਰਨਬੀ ਸਾਊਥ ਲਈ ਆਪਣੀ ਨਾਮਜ਼ਦਗੀ ਦਾ ਐਲਾਨ ਕੀਤਾ ਹੈ।

ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਇਕ ਅਜਿਹੀ ਰਣਨੀਤੀ ਬਣਾਉਣਾ ਚਾਹੁੰਦੇ ਹਨ ਜੋ ਵੈਨਕੂਵਰ ਵਿਚ ਹਾਊਸਿੰਗ ਸੰਕਟ ਨੂੰ ਹੱਲ ਕਰ ਦੇਵੇ, ਦਵਾਈਆਂ ਦੀ ਲਾਗਤ ਘਟਾਏ ਜਾਣ ਦਾ ਮਸਲਾ ਅਤੇ ਸਾਫ ਸੁਥਰੀ ਊਰਜਾ ‘ਤੇ ਧਿਆਨ ਕੇਂਦਰਤ ਕਰਕੇ ਜਲਵਾਯੂ ਤਬਦੀਲੀ ਨਾਲ ਲੜ੍ਹਣ ਦੇ ਸਮਰੱਥ ਹੋਵੇ।

ਉਹਨਾਂ ਨੇ ਲਿਬਰਲ ਪਾਰਟੀ ‘ਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਨਾ ਸਮਝਣ ਦਾ ਦੋਸ਼ ਲਗਾਇਆ।

ਉਨ੍ਹਾਂ ਨੇ ਦੇਸ਼ ਦੇ ਵਰਤਮਾਨ ਰਾਜ ਲਈ ਲਿਬਰਲਜ਼ ਅਤੇ ਕੰਜ਼ਰਵੇਟਿਵਜ਼ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਦੋਵਾਂ ਪਾਰਟੀਆਂ ਨੂੰ ਲੋਕਾਂ ਦੀ ਪਰਵਾਹ ਨਹੀਂ ਹੈ।

ਸਿੰਘ ਨੇ ਕਿਹਾ ਕਿ ਅਸੀਂ ਇਕੱਠੇ ਮਿਲ ਕੇ ਮੁਸੀਬਤਾਂ ਦਾ ਹਲ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਨੇ ਸਾਫ ਊਰਜਾ ਦੇ ਖੇਤਰ ‘ਚ ਨਿਵੇਸ਼ ਕਰਨ ਦੀ ਲੋੜ ਹੈ।

ਜਿਮਨੀ ਚੋਣ ਦੀ ਮਿਤੀ ਅਜੇ ਤੱਕ ਤੈਅ ਨਹੀਂ ਕੀਤੀ ਗਈ ਹੈ।

ਸਿੰਘ ਨੇ 2011 ਤੋਂ 2017 ਤਕ ਓਨਟਾਰੀਓ ਦੇ ਵਿਧਾਨ ਸਭਾ ਵਿਚ ਬ੍ਰਾਮਾਲੀਆ-ਗੋਰ-ਮਾਲਟਨ ‘ਤੇ ਟੋਰਾਂਟੋ ਏਰੀਏ ਦੀ ਨੁਮਾਇੰਦਗੀ ਕੀਤੀ, ਅਤੇ ਟਾਮ ਮਲਕੇਅਰ ਨੂੰ ਪਿਛਲੀ ਵਾਰ ਫੈਡਰਲ ਲੀਡਰ ਵਜੋਂ ਬਦਲਣ ਤੋਂ ਪਹਿਲਾਂ ਪ੍ਰਾਂਤੀ ਐਨਡੀਪੀ ਦੇ ਡਿਪਟੀ ਲੀਡਰ ਵਜੋਂ ਕੰਮ ਕੀਤਾ ਸੀ।