ਜਦੋ ਕੈਨੇਡਾ ਦੇ ਮੰਤਰੀਆਂ ਨੇ ਇਕ ਪਾਰਟੀ ਦੌਰਾਨ ਪਾਇਆ ਭੰਗੜਾ ਦੇਖੋ ਇਹ ਵੀਡੀਓ

Written by Gourav Kochhar

Published on : June 14, 2018 12:17
canada news

ਪੰਜਾਬੀ ਗੀਤ ਜਦੋ ਵੱਜਦੇ ਨੇ ਤਾਂ ਭੰਗੜਾ ਪੈਣਾ ਲਾਜ਼ਮੀ ਹੁੰਦਾ ਹੈ ਉਹ ਚਾਹੇ ਭਾਰਤ ਹੋਵੇ ਜਾਂ ਕੈਨੇਡਾ | ਪੰਜਾਬੀ ਗੀਤਾਂ punjabi song ਦੀ ਗੱਲਬਾਤ ਹੀ ਵੱਖਰੀ ਹੁੰਦੀ ਹੈ | ਭੰਗੜੇ ਵਾਲਾ ਗੀਤ ਚਲਦੇ ਹੀ ਪੈਰ ਆਪਣੇ ਆਪ ਹੀ ਹਿਲਣੇ ਸ਼ੁਰੂ ਹੋ ਜਾਂਦੇ ਹਨ ਕਿਊ ਕਿ ਪੰਜਾਬੀ ਗੀਤ ਹੀ ਇਸ ਤਰਾਂ ਦੇ ਹੁੰਦੇ ਹਨ ਕਿ ਗੂੜੀ ਨੀਂਦ ਚ ਸੁੱਤਾ ਬੰਦਾ ਵੀ ਉੱਠ ਜਾਏ | ਭੰਗੜੇ ਨੂੰ ਲੈਕੇ ਰੋਜ਼ਾਨਾ ਕਈ ਤਰਾਂ ਦੀਆਂ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ|

ਇਕ ਇਸ ਤਰਾਂ ਹੀ ਵੀਡੀਓ ਸਾਹਮਣੇ ਆਈ ਹੈ ਕੈਨੇਡਾ ਤੋਂ ਜਿਸ ਵਿਚ ਕੋਈ ਆਮ ਬੰਦੇ ਨਹੀਂ ਸਗੋ ਕਿ ਕੈਨੇਡਾ ਦੇ ਮੰਤਰੀ ਕਿਸੀ ਪਾਰਟੀ ‘ਚ ਭੰਗੜਾ ਪਾ ਰਹੇ ਹਨ | ਕੈਨੇਡਾ ਦੀ ਨਿਊ ਡੇਮੋਕ੍ਰੇਟਿਕ ਪਾਰਟੀ ਦੇ ਮੰਤਰੀ ਜਗਮੀਤ ਸਿੰਘ ਜੋ ਕਿ ਪੰਜਾਬ ਨਾਲ ਸੰਬੰਧ ਰੱਖਦੇ ਹਨ | ਉਹ ਇਕ ਪਾਰਟੀ ‘ਚ ਸੰਬੋਧਨ ਕਰਦੇ ਹੋਏ ਓਥੇ ਮਜੂਦਾ ਬਾਕੀ ਕੈਨੇਡੀਅਨ ਮੰਤਰੀਆਂ ਨੂੰ ਵੀ ਭੰਗੜਾ ਸਿਖਾ ਰਹੇ ਹਨ | ਉਸ ਵਕਤ ਉਸ ਪਾਰਟੀ ‘ਚ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ justin trudeao ਵੀ ਓਥੇ ਮਜੂਦ ਸਨ ਅਤੇ ਪੂਰਾ ਆਨੰਦ ਮਾਨ ਰਹੇ ਸੀ|

Jagmeet Singh Amazing Bhangra

Jagmeet Singh Amazing Bhangra

Posted by Khalsa Pilot on Monday, June 4, 2018

ਕੁਝ ਵਕਤ ਪਹਿਲਾਂ ਹੀ ਜਸਟਿਨ ਟਰੂਡੋ ਭਾਰਤ ਦੌਰੇ ਤੇ ਆਏ ਸੀ| ਉਹ ਵੀ ਪੰਜਾਬੀ ਪਹਿਰਾਵੇ ਅਤੇ ਸਭਿਆਚਾਰ ਨੂੰ ਬਹੁਤ ਪਸੰਦ ਕਰਦੇ ਹਨ | ਜਦੋ ਉਹ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ ਸੀ ਉਹਨਾਂ ਦਾ ਸੱਭ ਦੁਆਰਾ ਦਿਲ ਭਰਵਾਂ ਸਵਾਗਤ ਕੀਤਾ ਗਿਆ ਸੀ |ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਪਹਿਲਾਂ ਲੰਗਰ ਹਾਲ ਵਿੱਚ ਸੇਵਾ ਕੀਤੀ।ਲੰਗਰ ਹਾਲ ਵਿਚ ਸੇਵਾ ਕਰਨ ਤੋਂ ਬਾਅਦ ਉਹਨਾਂ ਨੇ ਓਥੇ ਮਜੂਦ ਸਾਰੀਆਂ ਸੰਗਤਾਂ ਦੀਆਂ ਸ਼ੁਬਕਾਮਨਾਵਾਂ ਲੀਤੀਆਂ| ਉਸ ਵਕਤ ਉਹਨਾਂ ਨਾਲ ਉਹਨਾਂ ਦੀ ਪਤਨੀ ਸੋਫੀ ਗ੍ਰੇਗਵਾ ਤੇ ਤਿੰਨ ਬੱਚਿਆਂ ਨਾਲ ਓਥੇ ਪੁੱਜੇ ਸੀ| ਜਸਟਿਨ justin trudeao ਨੇ ਦਿੱਲੀ ਵਿਚ ਵੀ ਇਕ ਪ੍ਰੋਗਰਾਮ ਦੇ ਦੌਰਾਨ ਆਪਣੇ ਪਰਿਵਾਰ ਨਾਲ ਮਿਲਕੇ ਢੋਲ ਦੇ ਡੱਗੇ ਤੇ ਭੰਗੜਾ ਪਾਇਆ ਸੀ | ਲੋਕਾਂ ਨੇ ਉਹਨਾਂ ਦੇ ਇਸ ਅੰਦਾਜ ਨੂੰ ਬਹੁਤ ਪਸੰਦ ਕੀਤਾ ਅਤੇ ਸੀਟੀਆਂ ਅਤੇ ਤਾੜੀਆਂ ਮਾਰ ਉਹਨਾਂ ਦਾ ਹੌਂਸਲਾ ਵਧਾਇਆ| ਉਸ ਵਕਤ ਟਰੂਡੋ ਤੇ ਪੂਰਾ ਪੰਜਾਬੀ ਰੰਗ ਚੜਿਆ ਪਿਆ ਸੀ |

Justin-Trudeau1Be the first to comment

Leave a Reply

Your email address will not be published.


*