Humboldt Broncos ਹਾਦਸਾ – ਜਸਕੀਰਤ ਸਿੰਘ ਸਿੱਧੂ ਹੋਵੇਗਾ ਡਿਪੋਰਟ




Humboldt Broncos ਹਾਦਸਾ – ਜਸਕੀਰਤ ਸਿੰਘ ਸਿੱਧੂ ਹੋਵੇਗਾ ਡਿਪੋਰਟ,ਸਿੱਧੂ ਵੱਲੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਨੂੰ ਦਿੱਤੀ ਗਈ ਅਰਜ਼ੀ ਰੱਦ

ਹਮਬੋਲਟ ਬ੍ਰੋਂਕੋਸ ਬੱਸ ਹਾਦਸਾ, ਜਿਸ ਵਿੱਚ 16 ਲੋਕਾਂ ਦੀ ਜਾਨ ਗਈ ਸੀ, ਮਾਮਲੇ ਵਿੱਚ ਸੈਮੀ ਡਰਾਈਵਰ ਨੂੰ ਕੈਨੇਡਾ ਵੱਲੋਂ ਡਿਪੋਰਟ ਕੀਤਾ ਜਾਵੇਗਾ। ਉਨ੍ਹਾਂ ਦੀ ਨੁਮਾਇੰਦਗੀ ਕਰ ਰਹੇ ਇਮੀਗ੍ਰੇਸ਼ਨ ਵਕੀਲ ਮਾਈਕਲ ਗ੍ਰੀਨ ਅਨੁਸਾਰ ਜਸਕੀਰਤ ਸਿੰਘ ਸਿੱਧੂ ਵੱਲੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਕੋਲ ਜਮ੍ਹਾ ਕਰਵਾਈ ਗਈ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਹੈ।

ਸੀਬੀਐਸਏ ਦੁਆਰਾ ਇਸ ਅਰਜ਼ੀ ਨੂੰ ਰੱਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਅਤੇ ਸਿੱਧੂ ਨੇ ਫੈਸਲੇ ਨੂੰ ਸੰਘੀ ਅਦਾਲਤ ਭਾਵ ਫੈਡਰਲ ਕੋਰਟ ਵਿੱਚ ਚੁਣੌਤੀ ਦੇਣ ਦੀ ਯੋਜਨਾ ਬਣਾਈ ਹੈ।

ਦੱਸ ਦੇਈਏ ਕਿ ਅਪ੍ਰੈਲ 2018 ਵਿੱਚ, ਸਿੱਧੂ ਨੇ ਟਿਸਡੇਲ, ਸਾਸਕਾਟੂਨ ਦੇ ਨੇੜੇ ਇੱਕ ਸਟਾਪ ਸਾਈਨ ’ਤੇ ਨਹੀਂ ਰੁਕੇ ਅਤੇ ਹਮਬੋਲਟ ਬ੍ਰੋਂਕੋਸ ਟੀਮ ਦੀ ਬੱਸ ਨਾਲ ਟਕਰਾ ਗਈ, ਜਿਸ ਨਾਲ 16 ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ।

Permanent Resident ਸਿੱਧੂ ਨੂੰ ਖਤਰਨਾਕ ਡਰਾਈਵਿੰਗ ਕਰਨ, ਜਾਨੀ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਦਾ ਦੋਸ਼ੀ ਮੰਨਣ ਤੋਂ ਬਾਅਦ ਅਦਾਲਤ ਵੱਲੋਂ ਅੱਠ ਸਾਲ ਦੀ ਸਜ਼ਾ ਸੁਣਾਈ ਗਈ ਸੀ।