ਵੇਖੋ ਕਿਸ ਤਰਾਂ ਗੈਰੀ ਸੰਧੂ ਨੇਂ ਜੈਸਮੀਨ ਸੈਂਡਲਸ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਦਿੱਤੇ ਝੂਟੇ , ਵੇਖੋ ਵੀਡੀਓ

author-image
Anmol Preet
New Update
NULL

ਗੀਤਾਂ ਦੇ ਵਿੱਚ ਜੈਸਮੀਨ ਸੈਂਡਲਸ ਅਤੇ ਗੈਰੀ ਸੰਧੂ garry sandhu ਦੀ ਜੋੜੀ ਨੂੰ ਲੋਕਾਂ ਨੇ ਬਹੁਤ ਹੀ ਪਸੰਦ ਕੀਤਾ | ਇਹਨਾਂ ਦੁਆਰਾ ਗਾਏ ਗਏ ਗੀਤ ਜਿਵੇਂ ਕਿ " ਲੱਡੂ , ਢੋਲ , ਇਲਿਗ਼ਲ ਵੈਪਨ ਆਦਿ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਗਿਆ | ਜੈਸਮੀਨ ਸੈਂਡਲਸ punjabi singer ਅਤੇ ਗੈਰੀ ਸੰਧੂ ਬਾਰੇ ਲੋਕਾਂ ਨੇਂ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਸਨ ।

https://www.instagram.com/p/BlSxTOTl9FF/?tagged=pollywood

ਸੋਸ਼ਲ ਮੀਡਿਆ ‘ਤੇ ਚਰਚਾ ‘ਚ ਰਹਿਣ ਵਾਲੀ ਇਸ ਗਾਇਕ ਜੋੜੀ ਦੀਆਂ ਪਹਿਲਾਂ ਵੀ ਕਈ ਵੀਡਿਓ ਵਾਇਰਲ ਹੋ ਚੁੱਕੀਆਂ ਹਨ | ਇਸ ਵਾਰ ਫਿਰ ਗੈਰੀ ਸੰਧੂ ਅਤੇ ਜੈਸਮੀਨ ਸੈਂਡਲਸ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੈਰੀ ਸੰਧੂ ਜੈਸਮੀਨ ਸੈਂਡਲਸ ਨੂੰ ਆਪਣੇ ਮੋਢਿਆਂ ਤੇ ਚੱਕ ਰਹੇ ਹਨ | ਇੰਸਟਾਗ੍ਰਾਮ ‘ਤੇ ਵਾਇਰਲ ਹੋਈ ਇਸ ਵੀਡਿਓ ਨੂੰ ਫੈਨਸ ਵੱਲੋ ਬਹੁਤ ਪਸੰਦ ਕੀਤਾ ਗਿਆ | ਹਾਲ ਹੀ ਵਿੱਚ ਇਹਨਾਂ ਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਜਿਸ ਵਿੱਚ ਜੈਸਮੀਨ ਸੈਂਡਲਸ ਗੈਰੀ ਸੰਧੂ ਨੂੰ ਸਵਾਲ ਕਰਦੀ ਹੈ ਕਿ 10 ਕਿਲੋ ਦੇ ਹਿਸਾਬ ਨਾਲ ਕਿ 20 ਕਿਲੋ ਜਿੰਨਾ ਪਿਆਰ ਕਰਦਾ ਹੈ , ਤਾਂ ਗੈਰੀ ਉਸਨੂੰ ਕਹਿੰਦਾ ਹੈ ਕਿ ਉਹ ਉਸਨੂੰ 350 ਕਿਲੋ ਦੇ ਹਿਸਾਬ ਨਾਲ ਪਿਆਰ ਕਰਦਾ ਹੈ |

publive-image

ਇਹਨਾਂ ਦੀਆਂ ਵਾਇਰਲ ਹੋ ਰਹੀਆਂ ਇਹ ਵੀਡੀਓ ਇੱਕ ਅੱਛੀ ਦੋਸਤੀ ਦਾ ਵੀ ਸਬੂਤ ਵੀ ਹਨ ਜਿਥੋਂ ਕਿ ਇਹ ਪਤਾ ਲੱਗਦਾ ਹੈ ਕਿ ਇਹ ਸਿਰਫ ਗੀਤਾਂ ਵਿੱਚ ਹੀ ਨਹੀਂ ਬਲਕਿ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਇੱਕ ਵਧੀਆ ਦੋਸਤ ਹਨ | ਇਹਨਾਂ ਨੇ ਆਪਣੀ ਗਾਇਕੀ ਜੋੜੀ ਦੀ ਸ਼ੁਰੂਆਤ " ਲੱਡੂ " ਗੀਤ ਨਾਲ ਜਨਵਰੀ 2017 ਵਿੱਚ ਕੀਤੀ ਸੀ |

latest-entertainment-news latest-canada-news jasmine-sandlas garry-sandhu
Advertisment