ਸਿੱਧੂ ਮੂਸੇਵਾਲਾ ਅਤੇ ਜੈਸਮੀਨ ਨਵੇਂ ਰੰਗ ‘ਚ ਸਰੋਤਿਆਂ ਨਾਲ ਹੋਣਗੇ ਰੁਬਰੂ 
ਜਦੋਂ  ਮਿਲ ਜਾਣ ਦੋ ਜਾਣ ਦੋ ਗੁਣ । ਇੱਕ ਪਾਸੇ ਹੁਸਨ ਦੀ ਚੜ੍ਹਤ ਅਤੇ ਗਾਇਕੀ ‘ਚ ਸਿਰਮੌਰ ਮੰਨੀ ਜਾਣ ਵਾਲੀ ਗਾਇਕਾ ਅਤੇ ਉਸ ਦੇ ਨਾਲ ਹੋਵੇ ਪੰਜਾਬ ਦੇ ਹੀ ਨਹੀਂ ਦੁਨੀਆ ਭਰ ਦੇ ਯੰਗਸਟਰ ਦੀ ਪਹਿਲੀ ਪਸੰਦ ਸਿੱਧੂ ਮੂਸੇਵਾਲਾ ਤਾਂ ਫਿਰ ਉਸ ਥਾਂ ‘ਤੇ ਕਿਹੋ ਜਿਹਾ ਕਮਾਲ ਹੋ ਸਕਦਾ ਹੈ । ਉਸ ਦਾ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ । ਦਰਅਸਲ ਅਸੀਂ ਗੱਲ ਕਰ ਰਹੇ ਹਾਂ ਜੈਸਮੀਨ ਸੈਂਡਲਾਸ ਅਤੇ ਦਿਲ ਦਾ ਮਾੜਾ  ਸਿੱਧੂ ਮੂਸੇਵਾਲਾ ਦੀ ।

ਹੋਰ ਵੇਖੋ : ਜਦੋ ਸਿੱਧੂ ਮੂਸੇਵਾਲਾ ਕੈਨੇਡਾ ਤੋਂ ਪਹੁੰਚੇ ਆਪਣੇ ਪਿੰਡ , ਵੇਖੋ ਵੀਡੀਓ

ਜੋ ਜਲਦ ਹੀ ਸਰੋਤਿਆਂ ਲਈ ਕੁਝ ਨਵਾਂ ਲੈ ਕੇ ਆ ਰਹੇ ਨੇ ਪਰ ਇਸ ਬਾਰੇ ਕੋਈ ਵੀ ਖੁਲਾਸਾ ਅਜੇ ਤੱਕ ਕਿਸੇ ਨੇ ਨਹੀਂ ਕੀਤਾ । ਪਰ ਜੈਸਮੀਨ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱੱਕ ਤਸਵੀਰ ਸਾਂਝੀ ਕੀਤੀ ਹੈ ਜਿਸ ‘ਚ ਉਨ੍ਹਾਂ ਨੇ ਲਿਖਿਆ ਕਿ ਉਹ ਜਲਦ ਹੀ ਸਿੱਧੂ ਮੂਸੇਵਾਲਾ ਦੇ ਨਾਲ ਆ ਰਹੇ ਨੇ ।

ਹੋਰ ਵੇਖੋ : ਇਸ ਵਾਰ ਵੇਖੋ ਸਿਰਜਨਹਾਰੀ ‘ਚ ਗਤਕੇ ‘ਚ ਮਹਾਰਤ ਹਾਸਿਲ ਕਰਨ ਵਾਲੀ ਗੁਰਵਿੰਦਰ ਕੌਰ ਦੀ ਕਹਾਣੀ

ਹੁਣ ਵੇਖਣਾ ਇਹ ਹੈ ਕਿ  ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਹ ਦੋਵਂੇ ਸਿਤਾਰੇ ਜਦੋਂ ਇੱਕਠੇ ਆਉਣਗੇ ਤਾਂ ਕੀ ਰੰਗ ਲਿਆਉਂਦਾ ਹੈ ।ਪਰ ਇੱਕ ਗੱਲ ਤਾਂ ਸਾਫ ਹੈ ਕਿ ਹੁਸਨ ਅਤੇ ਦਬੰਗਈ ਦਾ ਸੁਮੇਲ ਜਦੋਂ ਹੋਵੇਗਾ ਤਾਂ ਨਜ਼ਾਰਾ ਕੁਝ ਵੱਖਰਾ ਹੀ ਹੋਵੇਗਾ ਅਤੇ ਇਹ ਨਜ਼ਾਰਾ ਲੋਕਾਂ ਨੂੰ ਕਿੰਨਾ ਵਧੀਆ ਲੱਗੇਗਾ ਇਹ ਵੇਖਣਾ ਹੋਵੇਗਾ ।