ਜੈਸਮੀਨ ਸੈਂਡਲਾਸ ਨੇ ਕੀਤਾ ਆਪਣੇ ਬਚਪਨ ਦਾ ਸੁਪਨਾ ਪੂਰਾ , ਵੇਖੋ ਵੀਡੀਓ
ਜੈਸਮੀਨ ਸੈਂਡਲਾਸ punjabi singer ਨੇ ਆਪਣਾ ਸੁਫਨਾ ਪੁਰਾ ਕਰ ਲਿਆ ਹੈ, ਜੈਸਮੀਨ ਨੇ ਬਚਪਨ ਵਿੱਚ ਸੁਫਨਾ ਦੇਖਿਆ ਸੀ ਕਿ ਜਿਸ ਤਰਾਂ ਡਿਸਕਵਰੀ ਚੈਨਲ ਵਿੱਚ ਖੁੱਲੇ ਜੰਗਲ ਵਿੱਚ ਜਾਨਵਰ ਘੁੰਮਦੇ ਹੋਏ ਦਿਖਈ ਦਿੰਦੇ ਹਨ, ਉਹਨਾਂ ਜਾਨਵਰਾਂ ਨੂੰ ਉਹ ਆਹਮੋ-ਸਾਹਮਣੇ ਦੇਖਣਾ ਚਾਹੁੰਦੀ ਸੀ । ਇਸ ਸੁਫਨੇ ਨੂੰ ਜੈਸਮੀਨ ਨੇ ਜੰਗਲ ਦੀ ਸਫਾਰੀ ‘ਤੇ ਜਾ ਕੇ ਪੂਰਾ ਕੀਤਾ ਹੈ । ਜੰਗਲ ਸਫਾਰੀ ਦੀਆਂ ਜੈਸਮੀਨ ਨੇ ਵੀਡਿਓ ਵੀ ਸ਼ੇਅਰ ਕੀਤੀਆਂ ਹਨ ।

View this post on Instagram

Today I realised that I’d rather be surrounded by animals ? I’d never have to worry about their intention, manipulation and other complicated human emotions.

A post shared by Jasmine Sandlas (@jasminesandlas) on

ਜੈਸਮੀਨ ਇਸ ਵੀਡਿਓ ਵਿੱਚ ਕਾਫੀ ਖੁਸ਼ ਨਜ਼ਰ ਆ ਰਹੀ ।ਸੈਂਡਲਾਸ ਨੇ ਇਸ ਤਰ੍ਹਾਂ ਦੀਆਂ ਕਈ ਵੀਡਿਓ ਸ਼ੇਅਰ ਕੀਤੀਆਂ ਹਨ ਪਹਿਲੀ ਵੀਡਿਓ ਵਿੱਚ ਉਹ ਇੱਕ ਜਰਾਫ ਨੂੰ ਕਿੱਸ ਕਰਦੀ ਹੋਈ ਨਜ਼ਰ ਆ ਰਹੀ ਹੈ। ਜੈਸਮੀਨ ਕਾਫੀ ਖੁਸ਼ ਦਿਖਾਈ ਦੇ ਰਹੀ ਹੈ । ਦੂਜੀ ਵੀਡੀਓ ਵਿੱਚ ਜੈਸਮੀਨ ਆਪਣੀ ਭੈਣ ਦੇ ਨਾਲ ਕਾਰ ਵਿੱਚ ਸਵਾਰ ਹੋ ਕੇ ਜੰਗਲ ਸਫਾਰੀ ‘ਤੇ ਨਿਕਲੀ ਹੈ ਇਸ ਵਿਚ ਜੈਸਮੀਨ ਦੂਰ ਤੋਂ ਹੀ ਜੰਗਲ ਦੇ ਰਾਜੇ ਯਾਨੀਂ ਕਿ ਸ਼ੇਰ ਨੂੰ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ ।

View this post on Instagram

I kissed a girl and I liked it. 5 kisses from Kelly ?

A post shared by Jasmine Sandlas (@jasminesandlas) on

ਜੈਸਮੀਨ ਇਸ ਵੀਡਿਓ ਵਿੱਚ ਕਹਿੰਦੀ ਹੈ ਕਿ ਜੰਗਲ ਦੇ ਬਾਕੀ ਜਾਨਵਰ ਝੂੰਡਾਂ ਵਿੱਚ ਘੁੰਮਦੇ ਹੋਏ ਦਿਖਾਈ ਦਿੰਦੇ ਹਨ ਪਰ ਸ਼ੇਰ ਇਕੱਲਾ ਹੀ ਦਿਖਾਈ ਦਿੰਦਾ ਹੈ, ਤੇ ਉਹ ਵੀ ਸ਼ੇਰ ਦੀ ਸ਼ੇਰਨੀ ਹੈ । ਜੈਸਮਿਨ ਨੇ ਆਪਣੇ ਇੰਸਟਾਗ੍ਰਾਮ ‘ਤੇ ਇਸੇ ਤਰ੍ਹਾਂ ਦੀ ਇੱਕ ਹੋਰ ਵੀਡਿਓ ਸ਼ੇਅਰ ਕੀਤਾ ਹੈ ।

ਜੈਸਮੀਨ ਇਸ ਵੀਡਿਓ ਵਿੱਚ ਕੁਝ ਖਰੀਦਦਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ ।ਜੈਸਮੀਨ ਦੀਆਂ ਇਹਨਾਂ ਵੀਡਿਓਜ਼ ਨੂੰ ਲੋਕਾਂ ਵੀ ਖੂਬ ਪਸੰਦ ਕਰ ਰਹੇ ਹਨ ।