ਜਦੋ ਸ਼ੜਕ ਤੇ ਖੁਸ਼ੀ ਨਾਲ ਛਾਲਾਂ ਮਾਰਨ ਲੱਗ ਗਈ ” ਜੈਸਮੀਨ ਸੈਂਡਲਾਸ “
ਜੈਸਮੀਨ ਸੈਂਡਲਾਸ Jasmine Sandlas ਨੇ ਇੱਕ ਵੀਡਿਓ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਉਹ ਰਾਤ ਦੇ ਸਮੇਂ ਸੜਕ ‘ਤੇ ਮਸਤੀ Fun ਕਰਦੀ ਨਜ਼ਰ ਆ ਰਹੀ ਹੈ ।ਜੈਸਮੀਨ ਨੇ ਆਪਣੇ ਇੰਸਟਾਗ੍ਰਾਮ ‘ਤੇ ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਉਹ ਇਸ ਦੁਨੀਆ ਦੀ ਸਭ ਤੋਂ ਖੁਸ਼ ਕੁੜ੍ਹੀ ਹੈ । ਮਸਤੀ ਦੇ ਮੂਡ ‘ਚ ਜੈਸਮੀਨ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ ।

ਤੁਹਾਨੂੰ ਦੱਸ ਦਈਏ ਕਿ ਜੈਸਮੀਨ ਅਕਸਰ ਆਪਣੇ ਮਸਤੀ ਭਰੇ ਅੰਦਾਜ਼ ਦੇ ਵੀਡਿਓ ਸਾਂਝੇ ਕਰਦੀ ਰਹਿੰਦੀ ਹੈ ।ਬੇਬਾਕ ਅਤੇ ਖੁੱਲ੍ਹੇ ਸੁਭਾਅ ਲਈ ਜਾਣੀ ਜਾਂਦੀ ਜੈਸਮੀਨ ਦੇ ਸੋਸ਼ਲ ਮੀਡੀਆ ‘ਤੇ ਕਈ ਬਿਲੀਅਨ ਫੈਨਸ ਹਨ । ਉਸਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਨੇ । ਜਿਨ੍ਹਾਂ ‘ਚ ‘ਸਿੱਪ ਸਿੱਪ ‘,  ‘ਲੱਡੂ’ ਅਤੇ ਹੋਰ ਕਈ ਉਸ ਨੇ ਗਾਏ ਹਨ ਜੋ ਸਰੋਤਿਆਂ ਦੇ ਦਿਲਾਂ ਨੂੰ ਟੁੰਬਦੇ ਨੇ । ਇਸ ਤੋਂ ਇਲਾਵਾ ਉਸ ਨੇ ਗੈਰੀ ਸੰਧੂ ਨਾਲ ਦੋਗਾਣਾ ਗੀਤ ਵੀ ਗਾਏ ਨੇ । ਜਿਨ੍ਹਾਂ ਨੂੰ ਸਰੋਤਿਆਂ ਨੇ ਕਾਫੀ ਪਸੰਦ ਕੀਤਾ ਹੈ ।

‘ਵੈਪਨ’ ਉਨ੍ਹਾਂ ਚੋਂ ਇੱਕ ਹੈ ਅਤੇ ਇਸ ਵੈਪਨ ਨਾਲ ਉਨ੍ਹਾਂ ਨੇ ਆਪਣੇ  ਫੈਨਸ ਨੂੰ ਕੀਲਿਆ ਹੈ । ਇਹੀ ਨਹੀਂ ‘ਹੁਸਨ ਮੁਕਾਬਾਲਾ’ , ‘ਪੰਜਾਬੀ ਮੁਟਿਆਰਾਂ’ ਸਣੇ ਹੋਰ ਕਈ ਗੀਤ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਨੇ । ਸਮੇਂ ਦੀਆਂ ਪੈੜਾਂ ਨਾਲ ਪੁਲ੍ਹਾਂਘਾ ਪੱਟਣ ਵਾਲੀ ਇਸ ਮੁਟਿਆਰ ਨੇ ਜਿੱਥੇ ਆਪਣੀ ਅਵਾਜ਼ ‘ਚ ਆਧੁਨਿਕ ਗਾਇਕੀ ਦੇ ਰੰਗਾਂ ਨੂੰ ਅਪਣਾਇਆ ਹੈ ,ਉੱਥੇ ਹੀ ਪੁਰਾਣੇ ਗੀਤਾਂ ਨੂੰ ਵੀ ਆਪਣੀ ਅਵਾਜ਼ ਦਿੱਤੀ ਹੈ । ਜਿਸ ਨੂੰ ਸਰੋਤਿਆਂ ਨੇ ਕਾਫੀ ਪਸੰਦ ਕੀਤਾ ਹੈ ।