ਜੈਸਮੀਨ ਸੈਂਡਲਾਸ ਦਾ ਨਵਾਂ ਪੰਜਾਬੀ ਗੀਤ ” ਪੱਟ ਲੈ ਗਿਆ ” ਹੋਇਆ ਰਿਲੀਜ਼
ਬੁਲੰਦ ਅਵਾਜ ਦੀ ਮਲਿਕਾ ਪੰਜਾਬੀ ਗਾਇਕਾ ” ਜੈਸਮੀਨ ਸੈਂਡਲਾਸ ” punjabi song ਨੇਂ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਦੇ ਜਰੀਏ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਓਹਨਾ ਦਾ ਨਵਾਂ ਗੀਤ ” ਪੱਟ ਲੈ ਗਿਆ ” ਰਿਲੀਜ ਹੋ ਗਿਆ ਹੈ | ਜੀ ਹਾਂ ਦੱਸ ਦਈਏ ਕਿ ਬਹੁਤ ਹੀ ਬੇਸਬਰੀ ਨਾਲ ਉਡੀਕਿਆ ਜਾ ਰਿਹਾ ” ਜੈਸਮੀਨ ਸੈਂਡਲਾਸ ” ਦਾ ਨਵਾਂ ਗੀਤ ” ਪੱਟ ਲੈ ਗਿਆ ” ਰਿਲੀਜ ਹੋ ਚੁੱਕਾ ਹੈ | ਇਸ ਗੀਤ ਨੂੰ ਫੈਨਸ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਇਸ ਗੀਤ ਦੇ ਬੋਲ ” ਰਣਬੀਰ ਗਰੇਵਾਲ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਸੁਖਜਿੰਦ ” ਦੁਆਰਾ ਦਿੱਤਾ ਗਿਆ ਹੈ ਜੋ ਕਿ ਬਹੁਤ ਹੀ ਵਧੀਆ ਹੈ |

ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਵਿੱਚ ਲਾਈਵ ਪਰਫਾਰਮੈਂਸ ਦੇ ਦੌਰਾਨ ਜੈਸਮੀਨ ਨੇਂ ਆਪਣੇ ਇਸ ਗੀਤ ਦੇ ਕੁਝ ਬੋਲ ਗਾਏ ਸਨ ਅਤੇ ਓਦੋ ਤੋਂ ਹੀ ਫੈਨਸ ਇਸ ਗੀਤ ਦਾ ਇੰਤਜਾਰ ਕਰ ਰਹੇ ਸਨ | ਇਸ ਗੀਤ ਦੀ ਵੀਡੀਓ ਨੂੰ ਜੈਸਮੀਨ ਸੈਂਡਲਾਸ ਯੂਟਿਊਬ ਚੈਨਲ ਤੇ ਰਿਲੀਜ ਕੀਤਾ ਗਿਆ ਹੈ | ਫੈਨਸ ਨੇਂ ਇਸ ਗੀਤ ਦੇ ਰਿਲੀਜ ਹੋਣ ਤੇ ਜੈਸਮੀਨ ਸੈਂਡਲਾਸ ਦਾ ਸ਼ੁਕਰੀਆ ਅਦਾ ਕੀਤਾ ਅਤੇ ਨਾਲ ਇਸ ਗੀਤ ਦੀ ਵੀਡੀਓ ਤੇ ਬਹੁਤ ਹੀ ਵਧੀਆ ਕਾਮੈਂਟ ਕੀਤੇ | ਜੈਸਮੀਨ ਸੈਂਡਲਾਸ ਨੇਂ ਇਸ ਤੋਂ ਪਹਿਲਾ ਵੀ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਜਿਵੇਂ ਕਿ ” ਲੱਡੂ , ਪੰਜਾਬੀ ਮੁਟਿਆਰਾਂ , ਵੀਰਾ , ਵਿਚਾਰੀ ਆਦਿ ਹੋਰ ਵੀ ਬਹੁਤ ਸਾਰੇ ਗੀਤ ਹਨ ਜਿਹਨਾਂ ਨੂੰ ਕਿ ਲੋਕਾਂ ਦੁਆਰਾ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਗਿਆ | ਜੈਸਮੀਨ ਸੈਂਡਲਾਸ ਦੀ ਗਾਇਕੀ ਨੂੰ ਨਾ ਸਿਰਫ ਪੰਜਾਬ ਬਲਕਿ ਵਿਦੇਸ਼ਾਂ ਵਿੱਚ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ |