ਕੈਨੈਡਾ -ਭਾਰਤ ਤੋਂ ਆਈ 24 ਸਾਲਾ ਜਸਮੀਤ ਕੌਰ ਅੰਤਰ-ਰਾਸ਼ਟਰੀ ਵਿਦਿਆਰਥਣ ਦੀ ਹੋਈ ਮੌਤ
ਕੈਨੇਡਾ – ਦਿੱਲੀ ਤੋਂ 2 ਸਾਲ ਪਹਿਲਾਂ ‘ਚ ਕੈਨੇਡਾ ਆਈ 24 ਸਾਲਾ ਅੰਤਰ-ਰਾਸ਼ਟਰੀ ਵਿਦਿਆਰਥਣ ਜਸਮੀਤ ਕੌਰ ਦੀ ਮੌਤ ਹੋਣ ਦੀ ਖਬਰ ਹੈ। ਜਸਮੀਤ 15 ਅਪ੍ਰੈਲ ਨੂੰ ਆਪਣੇ ਘਰ ‘ਚ ਮ੍ਰਿਤਕ ਪਾਈ ਗਈ ਹੈ । ਜਸਮੀਤ ਟੋਰਾਂਟੋ ਦੇ ਜਾਰਜ ਬ੍ਰਾਊਨ ਕਾਲਜ ਵਿਖੇ ਪੜ੍ਹਦੀ ਸੀ ਅਤੇ  ਉਸਦੀ ਪੜ੍ਹਾਈ ਹਾਲ ‘ਚ ਹੀ ਪੂਰੀ ਹੋਣੀ ਸੀ। ਜਸਮੀਤ ਦੀ ਮੌਤ ਦੇ ਕਾਰਨ ਕੀ ਹਨ, ਇਸ ਬਾਰੇ ਕੋਈ ਸਪੱਸ਼ਟ ਕਾਰਨ ਪਤਾ ਨਹੀਂ ਹਨ। ਦੱਸ ਦੇਈਏ ਕਿ ਪਿਛਲੇ 15 ਦਿਨਾਂ ‘ਚ ਵੱਖੋ ਵੱਖ ਕਾਰਨਾਂ ਕਰਕੇ 4 ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੌਤ ਦੀ ਖਬਰ ਨਾਲ ਭਾਈਚਾਰੇ ਨੂੰ ਗਹਿਰਾ ਧੱਕਾ ਲੱਗਾ ਹੈ।