ਜੱਸ ਮਾਣਕ ” ਸੂਟ ਪੰਜਾਬੀ ” ਗੀਤ ਰਿਲੀਜ ! ਕਿਸ ਲੜਕੀ ਦੀ ਜਾਨ ਕੱਢਦੇ ਹਨ ਜੱਸ ਮਾਣਕ ਦੀ ਕਾਰ ਦੇ ਰਿੱਮ
ਪੰਜਾਬੀ ਗਾਇਕ ” ਜੱਸ ਮਾਣਕ ” ਦਾ ਇੱਕ ਹੋਰ ਪੰਜਾਬੀ ਗੀਤ punjabi song” ਸੂਟ ਪੰਜਾਬੀ ” ਰਿਲੀਜ ਹੋ ਚੁੱਕਾ ਹੈ | ਇਸ ਗੀਤ ਨੂੰ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ | ਇਸ ਗੀਤ ਨੂੰ ਯੂਟਿਊਬ ਤੇ ਹੁਣ ਤੱਕ 9 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ ਅਤੇ ਇਹ ਗੀਤ ਯੂਟਿਊਬ 2 ਨੰਬਰ ਤੇ ਟਰੈਂਡ ਵੀ ਕਰ ਰਿਹਾ ਹੈ | ਇਸ ਗੀਤ ਨੂੰ ” ਜੱਸ ਮਾਣਕ ” ਨੇਂ ਆਪਣੀ ਖੂਬਸੂਰਤ ਅਵਾਜ ਨਾਲ ਸਿੰਗਾਰਿਆ ਹੈ | ਜਿਥੇ ਕਿ ਇਸ ਗੀਤ ਦੇ ਬੋਲ ” ਅਵੀ ਧਾਲੀਵਾਲ ” ਨੇਂ ਲਿਖੇ ਹਨ ਓਥੇ ਹੀ ਇਸ ਗੀਤ ਨੂੰ ਮਿਊਜ਼ਿਕ ” ਸ਼ਗੁਰ ” ਨੇਂ ਦਿੱਤਾ ਹੈ | ਜੱਸ ਮਾਣਕ ਨੇ ਇਸ ਗੀਤ ਵਿੱਚ ਪੰਜਾਬੀ ਪਹਿਰਾਵੇ ਯਾਨੀ ਕਿ ਸੂਟ ਦੀ ਤਾਰੀਫ ਕੀਤੀ ਹੈ | ਗੀਤ ‘ਚ ਕੰਮ ਕਰਨ ਵਾਲੀ ਮਾਡਲ ਨੇ ਵੀ ਇਸ ਗੀਤ ਲਈ ਆਪਣੀ ਪੂਰੀ ਜਾਨ ਲਗਾਈ ਹੈ ਅਤੇ ਆਪਣੀਆਂ ਅਦਾਵਾਂ ਨਾਲ ਸਭ ਦਾ ਦਿਲ ਜਿੱਤਿਆ ਹੈ | ਇਸ ਤੋਂ ਪਹਿਲਾ ਵੀ ਜੱਸ ਮਾਣਕ ਕਈ ਹਿੱਟ ਗੀਤ ਗਾ ਚੁੱਕੇ ਹਨ ਜਿਵੇਂ ਕਿ ” ਬੌਸ , ਵਿਦਆਊਟ ਯੂ ” ਪਰਾਡਾ ਆਦਿ |

ਇਹਨਾਂ ਦੁਆਰਾ ਗਾਏ ਗਏ ਪਰਾਡਾ ਗੀਤ ਨੂੰ ਲੋਕਾਂ ਨੇਂ ਹੱਦੋ ਵੱਧ ਪਿਆਰ ਦਿੱਤਾ ਅਤੇ ਯੂਟਿਊਬ ਤੇ ਹੁਣ ਤੱਕ 250 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਇਸ ਗੀਤ ਨੂੰ ਜਿਥੇ ” ਜੱਸ ਮਾਣਕ ” ਨੇਂ ਆਪਣੀ ਅਵਾਜ ਨਾਲ ਸਿੰਗਾਰਿਆ ਹੈ ਓਥੇ ਹੀ ਇਸ ਗੀਤ ਦੇ ਬੋਲ ਵੀ ਓਹਨਾ ਨੇਂ ਆਪ ਹੀ ਲਿਖੇ ਸਨ | ਜੱਸ ਮਾਣਕ ਦਾ ਜਨਮ ਦਸੰਬਰ ਉੱਨੀ ਸੌ ਤਰਾਨਵੇਂ ‘ਚ ਜਲੰਧਰ ‘ਚ ਹੋਇਆ ਸੀ । ਉਨ੍ਹਾਂ ਦਾ ਅਸਲ ਨਾਂਅ ਜਸਪ੍ਰੀਤ ਸਿੰਘ ਮਾਣਕ ਹੈ । ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਜਲੰਧਰ ‘ਚ ਹੀ ਕੀਤੀ ਅਤੇ ਸਕੂਲ ਦੇ ਸਮੇਂ ਤੋਂ ਹੀ ਉਹ ਸਕੂਲ ਵਿੱਚ ਹੋਣ ਵਾਲੇ ਪ੍ਰੋਗਰਾਮਾਂ ‘ਚ ਹਿੱਸਾ ਲੈ ਕੇ ਆਪਣੀ ਗਾਇਕੀ ਦਾ ਹੁਨਰ ਅਕਸਰ ਵਿਖਾਉਂਦੇ ਸਨ |