ਇੱਕ ਵੱਖਰੇ ਅੰਦਾਜ਼ ‘ਚ ਨਜ਼ਰ ਆ ਰਹੇ ਹਨ ਜੱਸੀ ਸੋਹਲ ਆਪਣੇ ਨਵੇਂ ਗੀਤ ” ਫਾਰਮ ਹਾਊਸ ” ਵਿੱਚ
ਲਓ ਜੀ ਹਾਜਿਰ ਹਨ ਪੰਜਾਬੀ ਗਾਇਕ punjabi song ” ਜੱਸੀ ਸੋਹਲ ” jassi sohal ਆਪਣਾ ਨਵਾਂ ਗੀਤ ” ਫਾਰਮ ਹਾਊਸ ” ਨਾਲ ਜੀ ਹਾਂ ਤੁਹਾਨੂੰ ਦੱਸ ਦਈਏ ਕਿ ” ਜੱਸੀ ਸੋਹਲ ” ਦਾ ਨਵਾਂ ਗੀਤ ” ਫਾਰਮ ਹਾਊਸ ” ਰਿਲੀਜ ਹੋ ਚੁੱਕਾ ਹੈ | ਕੁੱਝ ਦਿਨ ਪਹਿਲਾ ਜੱਸੀ ਸੋਹਲ ਨੇਂ ਫੇਸਬੁੱਕ ਦੇ ਜਰੀਏ ਆਪਣੇ ਇਸ ਗੀਤ ਦਾ ਪੋਸਟਰ ਸਾਂਝਾ ਕਰਦੇ ਹੋਏ ਇਸ ਬਾਰੇ ਜਾਣਕਾਰੀ ਦਿੱਤੀ ਸੀ | ਇਸ ਗੀਤ ਦੇ ਬੋਲ ” ਜੱਗੀ ਜਾਗੋਵਾਲ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ਜੇ ਕੇ ( ਜੱਸੀ ਕਟਿਆਲ ) ਦੁਆਰਾ ਦਿੱਤਾ ਗਿਆ ਹੈ | ਇਸ ਗੀਤ ਵਿੱਚ ਉਹ ਕਹਿ ਰਹੇ ਹਨ ਕਿ ਓਹਨਾ ਨੇਂ ਆਪਣੇ ਦੋਸਤਾਂ ਨਾਲ ਮਹਿਫ਼ਿਲਾਂ ਸਜਾਉਣ ਲਈ ਪੂਰੇ ਚਾਰ ਕਿੱਲਿਆਂ ਵਿੱਚ ਇੱਕ ਫਾਰਮ ਹਾਊਸ ਬਣਾਇਆ ਹੈ ਅਤੇ ਨਾਲ ਹੀ ਉਹ ਪੰਜਾਬੀਆਂ ਦੀ ਮਾਂ ਖੇਡ ਕੱਬਡੀ ਨੂੰ ਵੀ ਪ੍ਰਫੁੱਲਿਤ ਕਰਦੇ ਹੋਏ ਨਜ਼ਰ ਆ ਰਹੇ ਹਨ | ਇਹਨਾਂ ਦੇ ਬਾਕੀ ਗੀਤਾਂ ਵਾਂਗੂ ਇਸ ਗੀਤ ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ |

ਫੈਨਸ ਵੱਲੋਂ ਇਹਨਾਂ ਦੇ ਇਸ ਗੀਤ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ | ਜੱਸੀ ਸੋਹਲ ਇਸ ਗੀਤ ‘ਚ ਇੱਕ ਵੱਖਰੇ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ ਅਤੇ ਫੈਨਸ ਨੂੰ ਓਹਨਾ ਦਾ ਇਹ ਅੰਦਾਜ਼ ਵੀ ਕਾਫੀ ਪਸੰਦ ਆ ਰਿਹਾ ਹੈ | ਜੱਸੀ ਸੋਹਲ ਇਸ ਤੋਂ ਪਹਿਲਾ ਵੀ ਪੰਜਾਬੀ ਇੰਡਸਟਰੀ ਵਿੱਚ ਕਾਫੀ ਸਾਰੇ ਗੀਤ ਗਾ ਚੁੱਕੇ ਹਨ ਜਿਵੇਂ ਕਿ ” ਮੇਲਾ , ਜਿੰਦੇ , ਜਾਗੋ , ਸੋਨੇ ਦੀ ਜਿੰਦੀ ” ਆਦਿ ਅਤੇ ਇਹਨਾਂ ਗੀਤਾਂ ਦੁਆਰਾ ਇਹਨਾਂ ਨੇਂ ਪੰਜਾਬੀ ਇੰਡਸਟਰੀ ਵਿੱਚ ਆਪਣੀ ਇੱਕ ਵੱਖਰੋ ਪਹਿਚਾਣ ਬਣਾਈ ਹੈ |