ਜਲਦ ਹੀ ਆਪਣੇ ਨਵੇਂ ਗੀਤ ” ਫਾਰਮ ਹਾਊਸ ” ਨਾਲ ਫੈਨਸ ਦੇ ਰੂਬਰੂ ਹੋਣਗੇ ” ਜੱਸੀ ਸੋਹਲ “

Written by Anmol Preet

Published on : September 13, 2018 2:52
ਜੱਟਾ ਖਿੱਚ ਤਿਆਰੀ ਮੇਲਾ ਵੇਖਣ ਜਾਣਾ ਵਰਗੇ ਗੀਤਾਂ ਨਾਲ ਸੱਭ ਨੂੰ ਨਚਾਉਣ ਵਾਲਾ ਪੰਜਾਬੀ ਗੱਭਰੂ punjabi singer ” ਜੱਸੀ ਸੋਹਲ ” ਜਲਦ ਲੈਕੇ ਆ ਰਿਹਾ ਆਪਣਾ ਇੱਕ ਹੋਰ ਗੀਤ ਜਿਸਦਾ ਨਾਮ ਹੈ punjabi song ” ਫਾਰਮ ਹਾਊਸ ” | ਇਸਦੀ ਜਾਣਕਾਰੀ ਓਹਨਾ ਨੇਂ ਆਪਣੇ ਫੇਸਬੁੱਕ ਅਕਾਊਂਟ ਦੇ ਜਰੀਏ ਆਪਣੇ ਇਸ ਗੀਤ ਦੇ ਪੋਸਟਰ ਜਰੀਏ ਸੱਭ ਨਾਲ ਸਾਂਝੀ ਕੀਤੀ ਹੈ | ਦੱਸ ਦਈਏ ਇਸ ਗੀਤ ਦੇ ਬੋਲ ” ਜੱਗੀ ਜਾਗੋਵਾਲ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਜੇ. ਕੇ ” ਦੁਆਰਾ ਦਿੱਤਾ ਗਿਆ ਹੈ | ਇਸ ਗੀਤ ਦੇ ਜਰੀਏ ਉਹ ਕਾਫੀ ਲੰਬੇ ਸਮੇਂ ਤੋਂ ਬਾਅਦ ਲੋਕਾਂ ਦੇ ਰੂਬਰੂ ਹੋਣ ਜਾ ਰਹੇ ਹਨ | ਇਹਨਾਂ ਦਾ ਇਹ ਗੀਤ 17 ਸਤੰਬਰ ਨੂੰ ਸਵੇਰੇ 10 ਵਜੇ ਰਿਲੀਜ ਹੋਣ ਜਾ ਰਿਹਾ ਹੈ | ਜੱਸੀ ਸੋਹਲ ਨੇਂ ਆਪਣੇ ਇਸ ਗੀਤ ਦਾ ਪੋਸਟਰ ਸਾਂਝਾ ਕਰਦੇ ਇਹ ਵੀ ਲਿਖਿਆ ਕਿ -:
Apne Nwe Geet FARM HOUSE da Poster Tuhade Rubru kar reha haan😍
ਲਾ ਲਓ DP,ਪਾਅ ਦਿਓ STORIES ਤੇ ਚੱਕ ਦਿਓ ਕੰਮ ਸ਼ੇਅਰ ਵਾਲਾ

Apne Nwe Geet FARM HOUSE da Poster Tuhade Rubru kar reha haan😍ਲਾ ਲਓ DP,ਪਾਅ ਦਿਓ STORIES ਤੇ ਚੱਕ ਦਿਓ ਕੰਮ ਸ਼ੇਅਰ ਵਾਲਾ🙏#JassiSohal #FarmHouse #Jayk #JaggiJagowal #RawEye #TSeries #iJassiSohal

Posted by Jassi Sohal on Wednesday, September 12, 2018

ਜੱਸੀ ਸੋਹਲ ਇਸ ਤੋਂ ਪਹਿਲਾ ਵੀ ਪੰਜਾਬੀ ਇੰਡਸਟਰੀ ਨੂੰ ਕਈ ਸਾਰੇ ਪੰਜਾਬੀ ਗੀਤ ਦੇ ਚੁੱਕੇ ਹਨ ਜਿਵੇਂ ਕਿ ” ਜਿੰਦੇ ,ਜਾਗੋ , ਮੇਲਾ ਕਬੱਡੀ ਆਦਿ ਇਹਨਾਂ ਸਭ ਗੀਤਾਂ ਨੂੰ ਲੋਕਾਂ ਵੱਲੋਂ ਬਹੁਤ ਹੀ ਪਿਆਰ ਦਿੱਤਾ ਗਿਆ | ਇਹਨਾਂ ਦੇ ਇਸ ਗੀਤ ਦੇ ਪੋਸਟਰ ਨੂੰ ਵੇਖ ਕੇ ਇਹ ਲੱਗ ਰਿਹਾ ਹੈ ਕਿ ਇਹਨਾਂ ਦਾ ਇਹ ਗੀਤ ਇਹਨਾਂ ਦੇ ਬਾਕੀ ਗੀਤਾਂ ਨਾਲੋਂ ਕਾਫੀ ਵੱਖਰਾ ਹੋਵੇਗਾ | ਜੱਸੀ ਸੋਹਲ ਆਪਣੇ ਇਸ ਨਵੇਂ ਗੀਤ ਨੂੰ ਲੈਕੇ ਕਾਫੀ ਉਤਸਾਹਿਤ ਹਨ ਅਤੇ ਓਹਨਾ ਨੂੰ ਉਮੀਦ ਹੈ ਕਿ ਇਹਨਾਂ ਦੇ ਬਾਕੀ ਗੀਤਾਂ ਵਾਂਗੂ ਇਸ ਗੀਤ ਨੂੰ ਵੀ ਫੈਨਸ ਵੱਲੋ ਭਰਵਾਂ ਹੁੰਗਾਰਾ ਦਿੱਤਾ ਜਾਵੇਗਾ |