ਥਾਈਲੈਂਡ ਦੇ ਸ਼ਹਿਰ ਪਤਾਇਆ ‘ਚ ਲਾਉਣਗੇ ਰੌਣਕਾਂ ਜੱਸੀ ਗਿੱਲ ਅਤੇ ਬੱਬਲ ਰਾਏ, ਪੋਸਟਰ ਕੀਤਾ ਸਾਂਝਾ

Written by Anmol Preet

Published on : September 14, 2018 9:08
ਜੱਸੀ ਗਿੱਲ punjabi singer ਦੇ ਟਰੂ ਟਾਕ ਦਾ ਦੂਜਾ ਵਰਜ਼ਨ ਰਿਲੀਜ਼ ਹੋ ਚੁੱਕਿਆ ਹੈ । ਜਿਸ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਟਰੂ ਟਾਕ ਦਾ ਦੂਜਾ ਵਰਜ਼ਨ ਜਾਰੀ ਹੋਣ ਤੋਂ ਬਾਅਦ ਹੁਣ ਜੱਸੀ ਗਿੱਲ ਜੁਟ ਗਏ ਨੇ ਥਾਈਲੈਂਡ ‘ਚ ਆਪਣੀ ਪਰਫਾਰਮੈਂਸ ਦੇਣ ਲਈ ।ਇਸ ਪਰਫਾਰਮੈਂਸ ‘ਚ ਉਨ੍ਹਾਂ ਦੇ ਨਾਲ ਹੋਣਗੇ ਬੱਬਲ ਰਾਏ । ਇਹ ਦੋਵੇਂ ਗਾਇਕ ਆਪਣੀ ਪਰਫਾਰਮੈਂਸ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਨਗੇ । ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਪੋਸਟਰ ਪਾ ਕੇ ਆਪਣੇ ਥਾਈਲੈਂਡ ‘ਚ ਹੋਣ ਵਾਲੇ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ।ਇਹ ਦੋਵੇਂ ਗਾਇਕ ਆਪਣੀ ਪਰਫਾਰਮੈਂਸ ਦੇ ਜ਼ਰੀਏ ਸਮਾਂ ਬੰਨਣਗੇ । ਜੱਸੀ ਗਿੱਲ ਅਤੇ ਬੱਬਲ ਰਾਏ ਨੇ ਜਿੱਥੇ ਗਾਇਕੀ ‘ਚ ਨਾਮ ਚਮਕਾਇਆ ,ਉੱਥੇ ਹੀ ਇਨ੍ਹਾਂ ਦੋਵਾਂ ਕਲਾਕਾਰਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਮੱਲ੍ਹਾਂ ਮਾਰੀਆਂ ਨੇ । ਇਸ ਪਰਫਾਰਮੈਂਸ ਦੇ ਦੌਰਾਨ ਉਹ ਆਪਣੇ ਗੀਤਾਂ ‘ਤੇ ਪਰਫਾਰਮੈਂਸ ਦੇਣਗੇ ।ਸ਼ਨਿੱਚਰ ਰਾਤ ਦਸ ਵਜੇ ਇਹ ਦੋਵੇਂ ਕਲਾਕਾਰ ਥਾਈਲੈਂਡ ਦੇ ਪਤਾਇਆ ਦੇ ਕੰਮਾ ਕਲੱਬ ‘ਚ ਧੁੰਮਾਂ ਪਾਉਣ ਲਈ ਆ ਰਹੇ ਨੇ ਅਤੇ ਤੁਸੀਂ ਵੀ ਜੇ ਆਪਣੇ ਇਨ੍ਹਾਂ ਪਸੰਦੀਦਾ ਕਲਾਕਾਰਾਂ ਦੇ ਗੀਤਾਂ ਦਾ ਅਨੰਦ ਮਾਣਨਾ ਚਾਹੁੰਦੇ ਹੋ ਤਾਂ ਪਹੁੰਚ ਜਾਇਓ ਕੰਮਾ ਕਲੱਬ ‘ਚ ।

ਬੱਬਲ ਰਾਏ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਅਤੇ ਹੁਣ ਉਨ੍ਹਾਂ ਦਾ ਨਾਂਅ ਸਫਲ ਗਾਇਕਾਂ ਦੀ ਸੂਚੀ ‘ਚ ਸ਼ਾਮਿਲ ਹੈ । ਉਹ ਆਪਣੀਆਂ ਗਤੀਵਿਧੀਆਂ ਸੋਸ਼ਲ ਮੀਡੀਆ ‘ਤੇ ਅਕਸਰ ਅਪਡੇਟ ਕਰਦੇ ਰਹਿੰਦੇ ਨੇ । ਲੁਧਿਆਣਾ ਦੇ ਸਮਰਾਲਾ ‘ਚ ਜਨਮੇ ਬੱਬਲ ਰਾਏ ਨੂੰ ਐਕਟਿੰਗ ਦੀ ਗੁੜ੍ਹਤੀ ਆਪਣੇ ਘਰੋਂ ਹੀ ਮਿਲੀ ,ਕਿਉਂਕਿ ਉਸਦੇ ਪਿਤਾ ਥੀਏਟਰ ਦੇ ਕਲਾਕਾਰ ਸਨ ।ਜਿਸ ਤੋਂ ਬਾਅਦ ਉਨ੍ਹਾਂ ਅੰਦਰ ਵੀ ਕਲਾਕਾਰ ਬਣਨ ਦਾ ਸ਼ੌਕ ਜਾਗ ਪਿਆ ।ਜਿਸ ਤੋਂ ਬਾਅਦ ਬੱਬਲ ਰਾਏ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਗਾਇਕੀ ਦੇ ਨਾਲ –ਨਾਲ ਉਨ੍ਹਾਂ ਨੇ ਅਦਾਕਾਰੀ ‘ਚ ਵੀ ਹੱਥ ਅਜ਼ਮਾਇਆ |Be the first to comment

Leave a Reply

Your email address will not be published.


*