
ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ ਉਨ੍ਹਾਂ ਵੱਲੋਂ ਦਿੱਲੀ ‘ਚ ਦਿੱਤੀ ਗਈ ਪਰਫਾਰਮੈਂਸ ਨੂੰ ਵਿਖਾਇਆ ਗਿਆ ਹੈ । ਇਸ ਵੀਡਿਓ ‘ਚ ਜੱਸੀ ਗਿੱਲ ਨੇਹਾ ਕੱਕੜ ਨਾਲ ਗਾਇਆ ਗੀਤ ‘ਨਿਕਲੇ ਕਰੰਟ’ ਗਾ ਕੇ ਸੁਣਾ ਰਹੇ ਨੇ । ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜੱਸੀ ਗਿੱਲ ਦੀ ਇੱਕ ਝਲਕ ਪਾਉਣ ਲਈ ਉਨ੍ਹਾਂ ਦੇ ਫੈਨਸ ਕਿੰਨੇ ਉਤਾਵਲੇ ਸਨ ।ਜੱਸੀ ਗਿੱਲ ਨੇ ਵੀ ਆਪਣੇ ਫੈਨਸ ਨੂੰ ਨਿਰਾਸ਼ ਨਹੀਂ ਕੀਤਾ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਗਾ ਕੇ ਆਪਣੇ ਫੈਨਸ ਨੂੰ ਖੁਸ਼ ਕੀਤਾ । ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ‘ਚ ਲੋਕ ਉਨ੍ਹਾਂ ਨੂੰ ਸੁਣਨ ਲਈ ਇੱਕਠੇ ਹੋਏ ਸਨ ।
ਹੋਰ ਵੇਖੋ :ਜੱਸੀ ਗਿੱਲ ਨੇਂ ਆਪਣੇ ਨਿੱਕੇ ਜਿਹੇ ਫੈਨ ਨੂੰ ਮੋਢੇ ਚੱਕ ਪਾਇਆ ਭੰਗੜਾ, ਵੇਖੋ ਵੀਡੀਓ
ਜੱਸੀ ਗਿੱਲ ਨੇ ਵੀ ਆਪਣੇ ਫੈਨਸ ਨੂੰ ਨਿਰਾਸ਼ ਨਹੀਂ ਕੀਤਾ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਗਾ ਕੇ ਆਪਣੇ ਫੈਨਸ ਨੂੰ ਖੁਸ਼ ਕੀਤਾ । ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ‘ਚ ਲੋਕ ਉਨ੍ਹਾਂ ਨੂੰ ਸੁਣਨ ਲਈ ਇੱਕਠੇ ਹੋਏ ਸਨ ।ਜੱਸੀ ਗਿੱਲ ਨੇ ਲੋਕਾਂ ਵੱਲੋਂ ਦਿੱਤੇ ਗਏ ਅਥਾਹ ਪਿਆਰ ਲਈ ਸ਼ੁਕਰੀਆ ਅਦਾ ਕੀਤਾ ਹੈ । ਜੱਸੀ ਗਿੱਲ ਦਾ ਜਨਮ 26 ਨੰਵਬਰ 1988 ਨੂੰ ਪੰਜਾਬ ਦੇ ਖੰਨਾ ਨੇੜਲੇ ਪਿੰਡ ਜੰਡਿਆਲੀ ਵਿੱਚ ਹੋਇਆ ਸੀ । ਉਹਨਾਂ ਦਾ ਪਹਿਲਾਂ ‘ਗਾਣਾ ਬੈਂਚ ਮੇਟ’ ਸੀ ਅਤੇ ਉਹਨਾਂ ਦੀ ਪਹਿਲੀ ਪੰਜਾਬੀ ਫਿਲਮ ‘ਮਿਸਟਰ ਤੇ ਮਿਸਿਜ 420 ‘ ਸੀ ।
ਜੱਸੀ ਗਿੱਲ ਦੀ ਬਾਲੀਵੁੱਡ ਵਿੱਚ ਵੀ ਐਂਟਰੀ ਹੋ ਗਈ ਹੈ ਉਹਨਾਂ ਦੀ ਛੇਤੀ ਹਿੰਦੀ ਫਿਲਮ ‘ਹੈਪੀ ਫਿਰ ਸੇ ਭਾਗ ਜਾਏਗੀ” ਆਉਣ ਵਾਲੀ ਹੈ । ਜੱਸੀ ਗਿੱਲ ਨੂੰ ਸਾਗ ਅਤੇ ਮੱਕੀ ਦੀ ਰੋਟੀ ਸਭ ਤੋਂ ਜਿਆਦਾ ਪਸੰਦ ਹੈ । ਕਾਰਾਂ ਵਿੱਚੋਂ ਉਹਨਾਂ ਨੂੰ ਲਾਂਸਰ ਅਤੇ ਰੇਂਜਰੋਵਰ ਸਭ ਤੋਂ ਜਿਆਦਾ ਪਸੰਦ ਹੈ ।
Be the first to comment