ਜਦੋ ਨੇਹਾ ਕੱਕੜ ਦਾ ਗਾਉਂਦੇ ਹੋਏ ਨਿੱਕਲਿਆ ਹਾਸਾ, ਵੇਖੋ ਵੀਡੀਓ
ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ ‘ਚ ਨੇਹਾ ਕੱਕੜ ਗਾਉਂਦੀ ਦਿੱਸ ਰਹੀ ਹੈ । ਜੱਸੀ ਗਿੱਲ ਨੇ ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ “ਲਉ ਜੀ ਇਸ ਗੀਤ ਇੱਕ ਲਾਈਨ ਤਾਂ ਸ਼ੇਅਰ ਕਰ ਦਿੱਤੀ ਜਾਨੀ ਨੇ । ਉਨ੍ਹਾਂ ਅੱਗੇ ਲਿਖਿਆ ਕਿ ਪੂਰੇ ਇੱਕ ਸਾਲ ਪਹਿਲਾਂ ਰਿਕਾਰਡ ਕੀਤਾ ਸੀ ਇਹ ਗਾਣਾ ਅਤੇ ਮੈਂ ਪਹਿਲੀ ਵਾਰ ਨੇਹਾ ਕੱਕੜ ਨੂੰ ਸਟੂਡਿਓ ‘ਚ ਗਾਉਂਦੇ ਸੁਣਿਆ ਸੀ |

View this post on Instagram

Lo @jaani777 ne Ik line ta share kr diti gaane di 🙈 Pure Ik saal pehle record kita c eh gaana nd Main Pehli war @nehakakkar nu studio vich gaunde sunea c👌🏻👌🏻 Ik Ik Line ehni k cutely gayi a k Jado tuc gaana sunoge ta thode face Ik smile rahugi throughout the song 😋 Thanks @nehakakkar for this song 🤗 Pura gaana 12th nu #niklecurrant

A post shared by Jassie Gill (@jassie.gill) on

ਇੱਕ –ਇੱਕ ਲਾਈਨ ਨੂੰ ਬਹੁਤ ਹੀ ਪਿਆਰੇ ਅੰਦਾਜ਼ ‘ਚ ਗਾਇਆ ਹੈ ਨੇਹਾ ਕੱਕੜ ਨੇ ਕਿ ਜਦੋਂ ਤੁਸੀਂ ਗਾਣਾ ਸੁਣੋਗੇ ਤਾਂ ਤੁਹਾਡੇ ਚਿਹਰੇ ‘ਤੇ ਇੱਕ ਸਮਾਈਲ ਰਹੇਗੀ”।ਇਸ ਗੀਤ ਜੱਸੀ ਗਿੱਲ ਜਲਦ ਹੀ ਆਪਣੇ ਨਵੇਂ ਗੀਤ ‘ਨਿਕਲੇ ਕਰੰਟ’ ਦੇ ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਨੇ । ਆਪਣੇ ਇਸ ਪ੍ਰਾਜੈਕਟ ਲਈ ਉਨ੍ਹਾਂ ਨੇ ਕਾਫੀ ਮਿਹਨਤ ਕੀਤੀ ਹੈ ਅਤੇ ਇਹ ਮਿਹਨਤ ਸਾਕਾਰ ਹੋਣ ਜਾ ਰਹੀ ਬਾਰਾਂ ਅਕਤੂਬਰ ਨੂੰ |

 

ਜੀ ਹਾਂ ਉਨ੍ਹਾਂ ਦਾ ਇਹ ਗੀਤ ਬਾਰਾਂ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਅਤੇ ਇਸ ਗੀਤ ‘ਚ ਉਨ੍ਹਾਂ ਦੇ ਨਾਲ ਨਜ਼ਰ ਆਏਗੀ ਗਾਇਕਾ ਨੇਹਾ ਕੱਕੜ।ਹੁਣ ਤੁਸੀਂ ਵੀ ਇੰਤਜ਼ਾਰ ਕਰੋ ਬਾਰਾਂ ਅਕਤੂਬਰ ਦਾ । ਇਨ੍ਹਾਂ ਦੋਨਾਂ ਦੀ ਮਿਹਨਤ ਕੀ ਰੰਗ ਲਿਆਉਂਦੀ ਹੈ ਇਸ ਲਈ ਸਾਨੁੰ ਇੰਤਜ਼ਾਰ ਕਰਨਾ ਪਵੇਗਾ। ਜੱਸੀ ਗਿੱਲ ਆਪਣੇ ਇਸ ਨਵੇਂ ਟ੍ਰੈਕ ਨੂੰ ਲੈ ਕੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸਰੋਤਿਆਂ ਨੂੰ ਇਹ ਗੀਤ ਪਸੰਦ ਆਏਗਾ |