” ਜੱਸੀ ਗਿੱਲ ” ਅਤੇ ” ਕੰਗਨਾ ਰਣੌਤ ” ਲੈਕੇ ਆ ਰਹੇ ਹਨ ਇੱਕ ਹੋਰ ਬਾਲੀਵੁੱਡ ਫ਼ਿਲਮ, ਵੇਖੋ ਵੀਡੀਓ
ਅੱਜ ਜੱਸੀ ਗਿੱਲ ਦਾ ਨਾਮ ਵੀ ਓਹਨਾ ਪੰਜਾਬੀ ਅਦਾਕਾਰਾ ਦੀ ਲਿਸਟ ਵਿੱਚ ਸ਼ਾਮਿਲ ਹੋ ਚੁੱਕਾ ਹੈ ਜਿਹਨਾਂ ਨੇਂ ਕਿ ਪੰਜਾਬੀ ਦੇ ਨਾਲ ਨਾਲ ਬਾਲੀਵੁੱਡ ਵਿੱਚ ਧਮਾਲਾਂ ਪਾਈਆਂ ਹੋਈਆਂ ਹਨ ਜੀ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਬਹੁਤ ਹੀ ਜਲਦ ਜੱਸੀ ਗਿੱਲ ਦੀ ਪਹਿਲੀ ਬਾਲੀਵੁੱਡ ਫ਼ਿਲਮ ” ਹੈਪੀ ਫਿਰ ਸੇ ਭਾਗ ਜਾਏਗੀ ” ਆ ਰਹੀ ਹੈ | ਤੁਹਾਨੂੰ ਦੱਸ ਦਈਏ ਕਿ ਜੱਸੀ ਗਿੱਲ jassi gill ਦਾ ਪੰਗਾ ਪੈਣ ਵਾਲਾ ਹੈ ਅਤੇ ਉਹ ਇਸ ਪੰਗੇ ਤੋਂ ਬੇਹੱਦ ਖੁਸ਼ ਵੀ ਨੇ | ਤੁਸੀਂ ਸੋਚ ਰਹੇ ਹੋਵੋਗੇ ਕਿ ਜੱਸੀ ਗਿੱਲ ਦਾ ਕਿਸੇ ਨਾਲ ਪੰਗਾ ਪਿਆ ਹੈ ਤਾਂ ਤੁਸੀਂ ਗਲਤ ਸੋਚ ਰਹੇ ਹੋ | ਜੱਸੀ ਗਿੱਲ ਦਾ ਕਿਸੇ ਨਾਲ ਪੰਗਾ ਨਹੀਂ ਪਿਆ ,ਬਲਕਿ ਉਨਾਂ ਦੀ ਇੱਕ ਹੋਰ ਨਵੀਂ ਫਿਲਮ ਆ ਰਹੀ ਹੈ ਜਿਸਦਾ ਨਾਂਅ ਹੈ ‘ਪੰਗਾ’ bollywood film | ਇਸ ਫਿਲਮ ਦੀ ਸਕਰਿਪਟ ਮਿਲਣ ਤੋਂ ਬਾਅਦ ਜੱਸੀ ਗਿੱਲ ਖੁਸ਼ ਨਜ਼ਰ ਆਏ ‘ਤੇ ਇਸ ਦੀਆਂ ਫੋਟੋਆ ਅਤੇ ਕੁੱਝ ਵੀਡਿਓ ਵੀ ਸ਼ੇਅਰ ਕੀਤੀਆਂ ਹਨ |

My reaction when I got the script ? Cutest boomerang ever with one nd only @ashwinyiyertiwari mam ? “ PANGA “

A post shared by Jassie Gill (@jassie.gill) on

ਜਿਸ ‘ਚ ਜੱਸੀ ਗਿੱਲ ਸਕਰਿਪਟ ਮਿਲਣ ‘ਤੇ ਖੁਸ਼ੀ ਜ਼ਾਹਿਰ ਕਰ ਰਹੇ ਨੇ | ਉਨ੍ਹਾਂ ਨੇ ਲਿਖਿਆ ਹੈ ਕਿ ‘ਫੈਮਿਲੀ ਏਕ ਐਸਾ ਇਮੋਸ਼ਨ ਹੈ ਜੋ ਰੁਲਾ ਕੇ ਹਸਾਤਾ ਹੈ ਔਰ ਹਸਾ ਕੇ ਰੁਲਾਤਾ ਹੈ,ਲੁਕਿੰਗ ਫਾਰਵਰਡ ਟੂ ਬੀ ਪਾਰਟ ਆਫ ਪੰਗਾ | ਇਸ ਫਿਲਮ ‘ਚ ਉਨਾਂ ਦੇ ਨਾਲ ਬਾਲੀਵੁੱਡ ਕੁਈਨ ਕੰਗਨਾ ਰਣੌਤ ਅਤੇ ਨੀਨਾ ਗੁਪਤਾ ਵੀ ਨਜ਼ਰ ਆਉਣਗੇ | ਫਿਲਮ ਨੂੰ ਅਸ਼ਵਨੀ ਅਈਅਰ ਤਿਵਾਰੀ ਡਾਇਰੈਕਟ ਕਰ ਰਹੇ ਨੇ | ਜੱਸੀ ਗਿੱਲ ਨੂੰ ਜਦੋਂ ਇਸ ਫਿਲਮ ਦੀ ਸਕਰਿਪਟ ਮਿਲੀ ਤਾਂ ਉਹ ਬਹੁਤ ਖੁਸ਼ ਨਜ਼ਰ ਆਏ | ਜੱਸੀ ਗਿੱਲ ਇਸ ਫਿਲਮ ਨੂੰ ਲੈ ਕੇ ਉਤਸ਼ਾਹਿਤ ਨੇ ਅਤੇ ਇਸ ਫਿਲਮ ਤੋਂ ਉਨਾਂ ਨੂੰ ਕਾਫੀ ਉਮੀਦਾਂ ਨੇ |