” ਜੈਜ਼ ਧਾਮੀ ” ਦਾ ਨਵਾਂ ਗੀਤ” ਲੀਵ ਇੱਟ ” ਹੋਇਆ ਰਿਲੀਜ
ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਗਾਇਕ ” ਜੈਜ਼ ਧਾਮੀ ” punjabi singer ਦੇ ਨਵੇਂ ਰਿਲੀਜ ਹੋਏ ਗੀਤ ” ਲੀਵ ਇੱਟ ” ਦੀ ਜੀ ਹਾਂ ਦੱਸ ਦਈਏ ਕਿ ਹਾਲ ਹੀ ਵਿੱਚ ” ਜੈਜ਼ ਧਾਮੀ ” ਦਾ ਗੀਤ ਰਿਲੀਜ ਹੋਇਆ ਹੈ ਜੋ ਕਿ ਇੱਕ ਸੈਡ ਗੀਤ ਹੈ | ਇਸ ਗੀਤ ਨੂੰ ਫੈਨਸ ਵੱਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਇਸ ਗੀਤ ਦੀ ਜਾਣਕਾਰੀ ” ਜੈਜ਼ ਧਾਮੀ ” ਨੇਂ ਆਪਣੇ ਇੰਸਟਾਗ੍ਰਾਮ ਤੇ ਇਸ ਗੀਤ ਦੀ ਵੀਡੀਓ ਦੁਆਰਾ ਸਭ ਨਾਲ ਸਾਂਝੀ ਕੀਤੀ ਹੈ | ਇਸ ਗੀਤ ਦੇ ਬੋਲ ਕੁਝ ਇਸ ਤਰਾਂ ਹਨ -:
ਚੱਲ ਲੀਵ ਇੱਟ ਗੱਲ ਹੁਣ ਛੱਡਦੇ ਨੀ ਕੀ ਫਾਇਦਾ ਦਿੱਤੀ ਸਫਾਈਆਂ ਦਾ ,
ਨੀ ਤੂੰ ਮਿੰਟਾ ਦੇ ਵਿੱਚ ਯਾਰੀ ਤੋੜ ਗਈ, ਚੇਤਾ ਭੁੱਲ ਗਈ ਕਸਮਾਂ ਖਾਈਆਂ ਦਾ ,

ਇਸ ਗੀਤ ਦੇ ਬੋਲ ” ਰਾਵ ਹਾਂਜਰਾ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਸਨੈਪੀ ” ਨੇਂ ਦਿੱਤਾ ਹੈ | ਇਸ ਗੀਤ ਨੂੰ ਰਿਲੀਜ ਹੋਏ ਅਜੇ ਇੱਕ ਦਿਨ ਹੀ ਹੋਇਆ ਹੈ ਤੇ ਯੂਟਿਊਬ ਤੇ ਹੁਣ ਤੱਕ ਇਸ ਗੀਤ ਨੂੰ 3 ਲੱਖ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਜੈਜ਼ ਧਾਮੀ ਇਸ ਤੋਂ ਪਹਿਲਾ ਵੀ ਕਾਫੀ ਸਾਰੇ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ | ਦੱਸ ਦਈਏ ਕਿ ਕੁਝ ਮਹੀਨੇ ਪਹਿਲਾ ਇਹਨਾਂ ਦਾ ਇੱਕ ਗੀਤ ਰਿਲੀਜ ਹੋਇਆ ਸੀ ਜਿਸਦਾ ਨਾਮ ਹੈ ” ਐਤਵਾਰ ” ਜਿਸਨੂੰ ਕਿ ਲੋਕਾਂ ਨੇਂ ਕਾਫੀ ਭਰਵਾਂ ਹੁੰਗਾਰਾ ਦਿੱਤਾ | ਹੁਣ ਤੱਕ ਇਸ ਗੀਤ ਨੂੰ ਯੂਟਿਊਬ ਤੇ 4 ਮਿਲੀਅਨ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਇਸ ਗੀਤ ਦੇ ਬੋਲ ” ਜੱਗੀ ਸਿੰਘ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਵੀ ਰਾਕਸ ” ਦੁਆਰਾ ਦਿਤਾ ਗਿਆ ਹੈ |