ਆ ਰਿਹਾ ਹੈ ਜੈਜ਼ਦੀਪ ਦਾ ‘ਗੀਤ ਇਸ਼ਕ ਦਾ’ ਵੇਖੋ ਵੀਡੀਓ 25 ਸਤੰਬਰ ਨੂੰ ਪੀਟੀਸੀ ਪੰਜਾਬੀ ਤੇ
ਗੀਤ ਇਸ਼ਕ ਦਾ’ ਲੈ ਕੇ ਆ ਰਹੇ ਨੇ ਜੈਜ਼ਦੀਪ । ਇਸ ਗੀਤ ਨੂੰ ਜੈਜ਼ਦੀਪ ਨੇ ਗਾਇਆ ਹੈ ਅਤੇ ਇਸ ਦੇ ਬੋਲ ਵੀ ਉਨ੍ਹਾਂ ਨੇ ਖੁਦ ਹੀ ਲਿਖੇ ਨੇ । ਇਹ ਗੀਤ ਪੱਚੀ ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ।ਇਸ ਗੀਤ ਦਾ ਐਕਸਕਲਿਊਸਿਵ ਵੀਡਿਓ ਤੁਸੀਂ 25 ਸਤੰਬਰ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਵੇਖ ਸਕਦੇ ਹੋ ।ਇਹ ਗੀਤ ਵਿਸ਼ਵ ਪੱਧਰ ‘ਤੇ ਪੱਚੀ ਸਤੰਬਰ ਨੂੰ ਹੀ ਰਿਲੀਜ਼ ਹੋਣ ਜਾ ਰਿਹਾ ਹੈ ।

ਇਸ ਗੀਤ ਦਾ ਵੀਡਿਓ ਜੰਗਵੀਰ ਸਿੰਘ ਨੇ ਤਿਆਰ ਕੀਤਾ ਹੈ ਜਦਕਿ ਇਸ ਦੀ ਐਡੀਟਿੰਗ ਦਾ ਕੰਮ ਹਰਮੀਤ ਸਿੰਘ ਕਾਲੜਾ ਨੇ ਕੀਤਾ ਹੈ ।ਜਦਕਿ ਮਿਊਜ਼ਿਕ ਦਿੱਤਾ ਹੈ ਮਨਪਾਲ ਸਿੰਘ ਨੇ ਅਤੇ ਪ੍ਰੋਡਿਊਸ ਕੀਤਾ ਹੈ ਅਮਰੀਕ ਸਿੰਘ ਅਤੇ ਯਾਦਵਿੰਦਰ ਸਿੰਘ ਨੇ । ਜੈਜ਼ਦੀਪ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡਿਓ ਸਾਂਝਾ ਕਰਕੇ ਇਸ ਗੀਤ ਬਾਰੇ ਜਾਣਕਾਰੀ ਦਿੱਤੀ ਹੈ । ਉਨ੍ਹਾਂ ਨੇ ਸੈਡ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਦੇਣ ‘ਤੇ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਵੀ ਕੀਤਾ । ‘ਸੈਡ ਗਾਣੇ ਮਿੱਤਰਾਂ ਨੇ ਗਾਉਣੇ ਛੱਡ ‘ਤੇ’ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਜੈਜ਼ਦੀਪ ਨੇ ਇਸ ਤੋਂ ਇਲਾਵਾ ਕਈ ਡਾਂਸ ਗੀਤ ਵੀ ਗਾਏ ਨੇ ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਹੁਣ ਉਨ੍ਹਾਂ ਦੇ ਇਸ ਨਵੇਂ ਗੀਤ ਨੂੰ ਸਰੋਤਿਆਂ ਵੱਲੋਂ ਕਿੰਨਾ ਪਸੰਦ ਕੀਤਾ ਜਾਂਦਾ ਹੈ ।ਇਹ ਪੱਚੀ ਸਤੰਬਰ ਤੋਂ ਬਾਅਦ ਹੀ ਪਤਾ ਲੱਗ ਸਕੇਗਾ । ਪਰ ਜੈਜ਼ਦੀਪ ਆਪਣੇ ਇਸ ਨਵੇਂ ਗੀਤ ਨੂੰ ਲੈ ਕੇ ਖਾਸੇ ਉਤਸ਼ਾਹਿਤ ਨੇ ਅਤੇ ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਉਨ੍ਹਾਂ ਦਾ ਇਹ ਗੀਤ ਵੀ ਸਰੋਤਿਆਂ ਨੂੰ ਪਸੰਦ ਆਏਗਾ । ਜੈਜ਼ਦੀਪ ਨੇ ਉਨ੍ਹਾਂ ਦੇ ਗੀਤ ‘ਸੈਡ ਸੌਂਗ’ ਨੰੂੰ ਦਿੱਤੇ ਪਿਆਰ ਲਈ ਸਰੋਤਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ ।