ਕੈਨੇਡਾ ਵਾਲਿਓ ਹੋ ਜਾਉ ਤਿਆਰ ਜੈਜੀ ਬੀ ਅਤੇ ਹਰਜੀਤ ਹਰਮਨ ਆ ਰਹੇ ਹਨ ਧੁੱਮਾਂ ਪਾਉਣ ਤੁਹਾਡੇ ਸ਼ਹਿਰ ਵੈਨਕੂਵਰ ਵਿੱਚ
jazzy b

ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ | ਜੈਜੀ ਬੀ ਅਤੇ ਹਰਜੀਤ ਹਰਮਨ ਦੇ ਗੀਤਾਂ ਤੇ ਨੱਚਣ ਲਈ ਤਿਆਰ ਹੋ ਜਾਉ | ਜੈਜੀ ਬੀ ਨੇ ਸੋਸ਼ਲ ਮੀਡੀਆ ਦੇ ਰਹੀ ਇੰਸਟਾਗ੍ਰਾਮ ਤੇ ਇੱਕ ਇੱਕ ਵੀਡੀਓ ਦੇ ਜਰੀਏ ਦੱਸਿਆ ਹੈ ਕਿ ਉਹ ਆਪਣੇ ਕੈਨੇਡਾ ਟੂਰ ਤੇ ਜੋ ਕਿ 7 ਜੁਲਾਈ ਨੂੰ “ਕੂਈਨ ਐਲੀਜ਼ਾਬੇਥ ਥੀਏਟਰ ” ਸ਼ਹਿਰ ਵੈਨਕੂਵਰ ਵਿੱਚ ਹੋਣ ਜਾਂ ਰਿਹਾ ਹੈ | ਜਿਸ ਵਿੱਚ ਜੈਜੀ ਬੀ ਦੇ ਨਾਲ ਹਰਜੀਤ ਹਰਮਨ ਆਪਣੇ ਗੀਤਾਂ ਦੇ ਰਾਹੀਂ ਕੈਨੇਡਾ ਵਿੱਚ ਧੁੱਮਾਂ ਪਾਉਣ ਆ ਰਹੇ ਹਨ | ਇਹਨਾਂ ਦੋਨਾਂ ਕਲਾਕਾਰਾਂ ਦੀ ਗਾਇਕੀ ਦੇ ਚਰਚੇ ਦੇਸ਼ਾ ਵਿਦੇਸ਼ ਵਿੱਚ ਹੁੰਦੇ ਹਨ | ਜੈਜੀ ਬੀ ਆਪਣੀ ਗਾਇਕੀ ਲਈ ਤਾਂ ਜਾਣੇ ਹੀ ਜਾਂਦੇ ਹਨ ਇਸ ਤੋਂ ਇਲਾਵਾ ਉਹ ਫੈਸ਼ਨ ਅਤੇ ਲੁੱਕ ਲਈ ਵੀ ਬਹੁਤ ਮਸ਼ਹੂਰ ਹਨ ਜਿਵੇਂ ਕਿ ਉਹ ਆਪਣੇ ਹਰ ਇੱਕ ਨਵੇਂ ਗੀਤ ਦੇ ਨਾਲ ਆਪਣਾ ਨਵਾਂ ਹੇਅਰ ਸਟਾਈਲ ਵੀ ਲੈ ਕੇ ਆਉਂਦੇ ਹਨ ਅਤੇ ਲੋਕ ਇਹਨਾਂ ਦੇ ਗੀਤਾਂ ਦੇ ਨਾਲ ਨਾਲ ਇਹਨਾਂ ਦੇ ਹੇਅਰ ਸਟਾਈਲ ਨੂੰ ਵੀ ਬਹੁਤ ਪਸੰਦ ਕਰਦੇ ਹਨ ਨਾਲ ਹੀ ਬਹੁਤ ਲੋਕ ਫੋਲੋਓ ਵੀ ਕਰਦੇ ਹਨ |

ਦੇਸ਼ਾ ਵਿਦੇਸ਼ਾ ਵਿੱਚ ਜੈਜੀ ਬੀ jazzy b ਨੇ ਆਪਣੇ ਗੀਤਾਂ ਦੇ ਰਹੀ ਆਪਣੀ ਹੀ ਨਹੀਂ ਬਲਕਿ ਪੰਜਾਬੀਆਂ ਦੀ ਸ਼ਾਨ ਨੂੰ ਇੱਕ ਉਚੇ ਦਰਜੇ ਤਕ ਲੈ ਕੇ ਜਾਣ ਵਿੱਚ ਪੂਰਾ ਯੋਗਦਾਨ ਹੈ | ਇਹਨਾਂ ਦੇ ਬਹੁਤ ਸਾਰੇ ਮਸ਼ਹੂਰ ਗੀਤ ਜਿਵੇਂ ਕਿ ” ਨਾਗ , ਜਿਹਨੇ ਮੇਰਾ ਦਿਲ ਲੁੱਟਿਆ ” ਆਦਿ ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਤੇ ਅੱਜ ਵੀ ਸੁਣਦੇ ਆ ਰਹੇ ਹਨ | ਇਸੇ ਤਰਾਂ ਹਰਜੀਤ ਹਰਮਨ ਨੇ ਵੀ ਪੰਜਾਬੀ ਗਾਇਕੀ ਵਿੱਚ ਬਹੁਤ ਉਚੇ ਝੰਡੇ ਗੱਡੇ ਹੋਏ ਹਨ | ਉਹਨਾਂ ਦੇ ਵੀ ਗੀਤਾਂ ਨੂੰ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਜਾਂਦਾ ਹੈ ਅਤੇ ਕਾਫ਼ੀ ਲੰਬੇ ਸਮੇ ਤੋਂ ਆਪਣੀ ਗਾਇਕੀ ਕਰਕੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਆ ਰਹੇ ਹਨ | ਹਰਜੀਤ ਹਰਮਨ ਦੇ ਵੀ ਬਹੁਤ ਸਾਰੇ ਮਸ਼ਹੂਰ ਗੀਤ ਹਨ ਉਹਨਾਂ ਵਿੱਚੋਂ ਇੱਕ ਜਿਸਦਾ ਨਾਂ ” ਮਿੱਤਰਾਂ ਦਾ ਨਾਂ ਚੱਲਦਾ ” ਬਹੁਤ ਹਿੱਟ ਹੋਇਆ ਸੀ ਅਤੇ ਜਿਥੋਂ ਉਹਨਾਂ ਨੂੰ ਗਾਇਕੀ ਦੀ ਦੁਨੀਆ ਵਿੱਚ ਇੱਕ ਵੱਖਰੀ ਪਹਿਚਾਣ ਮਿਲੀ |

jazzy b