ਜੈਜੀ ਬੀ ਨੇਂ ਇੱਕ ਵਾਰ ਫਿਰ ਤੋਂ ਪੰਜਾਬੀਅਤ ਦਾ ਸਿਰ ਕੀਤਾ ਮਾਨ ਨਾਲ ਉੱਚਾ ! ਵੇਖੋ ਵੀਡੀਓ
ਗਾਇਕ ਜੈਜੀ ਬੀ punjabi singer ਪੰਜਾਬੀ ਇੰਡਸਟਰੀ ਦੇ ਉਹ ਫ਼ਨਕਾਰ ਹਨ ਜਿਹਨਾਂ ਨੇਂ ਪੰਜਾਬੀ ਗਾਇਕੀ ਨੂੰ ਦੇਸ਼ਾ ਵਿਦੇਸ਼ਾ ਤੱਕ ਪਹੁਚਾਇਆ | ਜੈਜੀ ਬੀ ਨੇਂ ਪੰਜਾਬੀ ਇੰਡਸਟਰੀ ਵਿੱਚ ਹਰ ਤਰਾਂ ਦੇ ਗੀਤ ਗਏ ਹਨ ਜਿਵੇ ਕਿ ਧਾਰਮਿਕ , ਸਭਿਚਾਰਕ , ਪੌਪ ਗੀਤ | ਲੋਕ ਇਹਨਾਂ ਦੀ ਬੁਲੰਦ ਅਵਾਜ ਦੇ ਵੀ ਬਹੁਤ ਦੀਵਾਨੇ ਹਨ | ਜੈਜੀ ਬੀ ਨੇਂ ਇੱਕ ਵਾਰ ਫਿਰ ਤੋਂ ਸਾਡੀ ਪੰਜਾਬੀਅਤ ਦਾ ਸਿਰ ਮਾਨ ਨਾਲ ਉੱਚਾ ਕਰ ਦਿੱਤਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜੈਜੀ ਬੀ ਨੇਂ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝੀ ਕੀਤੀ ਜੈ ਜਿਸ ਵਿੱਚ ਓਹਨਾ ਨੂੰ ਹੈਂਡੀ ਅਪਲਾਈਸੈਂਸ ਅਤੇ ਇੱਕ ਨਿੱਜੀ ਮੈਗਜ਼ੀਨ ਵੱਲੋਂ ਉਨ੍ਹਾਂ ਨੂੰ ਐਕਸਟਰਾਆਰਡਨਰੀ ਅਚੀਵਮੈਂਟ ਅਵਾਰਡ ਨਾਲ ਨਵਾਜ਼ਿਆ ਗਇਆ |

View this post on Instagram

Thank you for the award ?@darpanmagazine

A post shared by Jazzy Bains (@jazzyb) on

ਜੈਜੀ ਬੀ ਨੂੰ ਪਹਿਲਾ ਵੀ ਇਹਨਾਂ ਦੀ ਬੇਹਤਰੀਨ ਗਾਇਕੀ ਲਈ ਸਨਮਾਨਿਤ ਕੀਤਾ ਜਾ ਚੁੱਕਾ ਹੈ | ਇਹਨਾਂ ਦੀ ਇਸ ਵੀਡੀਓ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਗਿਆ ਅਤੇ ਨਾਲ ਹੀ ਸੱਭ ਨੇਂ ਜੈਜੀ ਬੀ ਨੂੰ ਵਧਾਈਆਂ ਦਿੰਦੇ ਹੋਏ ਕਾਮੈਂਟ ਕੀਤੇ | ਜੈਜੀ ਬੀ ਨੂੰ ਭੰਗੜੇ ਅਤੇ ਹਿਪ ਹੋਪ ਦਾ ਸਿਰਤਾਜ਼ ਵੀ ਕਿਹਾ ਜਾਂਦਾ ਹੈ | ਜੈਜੀ ਬੀ ਹੁਣ ਤੱਕ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਜਿਵੇਂ ਕਿ ਸੁਖਸ਼ਿੰਦਰ ਸ਼ਿੰਦਾ ,ਪੌਪਸੀ ਦ ਮਿਊਜ਼ਿਕ ਮਸ਼ੀਨ ,ਅਮਨ ਹੇਅਰ,ਕੁਲਦੀਪ ਮਾਣਕ ,ਬੱਬੂ ਮਾਨ ,ਅੰਗਰੇਜ਼ ਅਲੀ ਅਤੇ ਗੈਰੀ ਸੰਧੂ ਨਾਲ ਕੰਮ ਕਰ ਚੁੱਕੇ ਨੇ | ਇਹਨਾਂ ਨੇਂ ਆਪਣੀ ਗਾਇਕੀ ਦੀ ਸਿੱਖਿਆ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਕਲੀਆਂ ਦੇ ਬਾਦਸ਼ਾਹ ਉਸਤਾਦ ” ਕੁਲਦੀਪ ਮਾਣਕ ” ਜੀ ਲਈ ਹੈ |