ਜੈਜ਼ੀ ਬੀ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿੱਚ ਸਭ ਨੂੰ ਨਚਾਉਣ ਆ ਰਹੇ ਹਨ

ਨਾਗ ਸਾਂਭ ਲੈ ਜ਼ੁਲਫ਼ਾਂ ਦੇ , ਜਿਹਨੇ ਮੇਰਾ ਦਿਲ ਲੁੱਟਿਆ , ਮਿੱਤਰਾਂ ਦੇ ਬੂਟ ” ਆਦਿ ਗੀਤਾਂ ਨਾਲ ਧਮਾਲਾਂ ਪਾਉਣ ਵਾਲੇ ਪੰਜਾਬ ਦੇ ਮਸ਼ਹੂਰ ਗਾਇਕ ਜੈਜ਼ੀ ਬੀ ਨੇ ਆਪਣੀ ਗਾਇਕੀ ਦੇ ਜ਼ਰੀਏ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੋਈ ਹੈ | ਇਹਨਾਂ ਦੁਆਰਾ ਗਾਏ ਗਏ ਗੀਤਾਂ ਨੂੰ ਨਾ ਸਿਰਫ ਪੰਜਾਬ ਬਲਕਿ ਵਿਦੇਸ਼ਾਂ ਵਿੱਚੋ ਵੀ ਬਹੁਤ ਪਿਆਰ ਦਿੱਤਾ ਜਾਂਦਾ ਹੈ |

ਕੈਨੇਡਾ ਵਿੱਚ ਵੱਸਦੇ ਜੈਜ਼ੀ ਬੀ ਦੇ ਫੈਨਸ ਲਈ ਇਕ ਖੁਸ਼ਖਬਰੀ ਹੈ ਜੀ ਹਾਂ ਦੱਸ ਦਈਏ ਕਿ ਅਗਲੇ ਹਫਤੇ ਗਾਇਕ ਜੈਜ਼ੀ ਬੀ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿੱਚ ਆਪਣੀ ਪਰਫੋਰਮੈਂਸ ਨਾਲ ਸਭ ਨੂੰ ਨਚਾਉਣ ਆ ਰਹੇ ਹਨ | ਇਸਦੀ ਜਾਣਕਾਰੀ ਜੈਜ਼ੀ ਬੀ ਨੇ ਟਵਿਟਰ ਤੇ ਰੀ ਟਵੀਟ ਕਰਦੇ ਹੋਏ ਸਭ ਨਾਲ ਸਾਂਝੀ ਕੀਤੀ ਹੈ | ਤਾਂ ਫਿਰ ਕੈਨੇਡਾ ਵਾਲਿਓ ਹੋ ਜਾਓ ਤਿਆਰ ਜੈਜ਼ੀ ਬੀ ਦੇ ਗੀਤਾਂ ਤੇ ਨੱਚਣ |

ਜੈਜ਼ੀ ਬੀ ਹੁਣ ਤੱਕ ਬਹੁਤ ਸਾਰੇ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ | ਪੰਜਾਬੀ ਗਾਇਕੀ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਚਾਉਣ ਵਿੱਚ ਗਾਇਕ ਜੈਜ਼ੀ ਬੀ ਦਾ ਵੀ ਬਹੁਤ ਵੱਡਾ ਯੋਗਦਾਨ ਹੈ | ਹਾਲ ਹੀ ਵਿੱਚ ਇਹਨਾਂ ਦਾ ਇਕ ਗੀਤ ਰਿਲੀਜ਼ ਹੋਇਆ ਸੀ ਜਿਸਦਾ ਨਾਮ ਹੈ ” ਮਿਸ ਕਰਦਾ ” ਜਿਸਨੂੰ ਕਿ ਲੋਕਾਂ ਦੁਆਰਾ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਯੂਟਿਊਬ ਤੇ ਹੁਣ ਤੱਕ ਇਸ ਗੀਤ ਨੂੰ 8 ਮਿਲੀਅਨ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ |

Be the first to comment

Leave a Reply

Your email address will not be published.


*