
ਪੰਜਾਬ ਦੇ ਮਸ਼ਹੂਰ ਕਲਾਕਾਰ ਜੈਜੀ ਬੀ ਨੇ ਲਾਈਆਂ ਕੈਨੇਡਾ ਵਿੱਚ ਰੌਣਕਾਂ| ਕੈਨੇਡਾ ਡੇ ਤੇ ਇਹਨਾਂ ਦੁਆਰਾ ਗਾਏ ਗਏ ਵਾਰ ਬੰਦਾ ਬਹਾਦਰ ਜੀ ਗੀਤ ਨੇ ਪਾਇਆ ਹਰ ਪਾਸੇ ਧੂੰਮਾ ਅਤੇ ਪੰਜਾਬੀਆਂ ਦੀ ਸ਼ਾਨ ਨੂੰ ਲਾਏ ਚਾਰ ਚੰਨ| ਗਾਣਾ ਸੁਣਦਿਆਂ ਹੀ ਲੋਕਾਂ ਵਿੱਚ ਇਕ ਜੋਸ਼ ਦੀ ਲਹਿਰ ਪੈਦਾ ਹੋ ਗਈ| ਬਹੁਤ ਸਾਰੇ ਲੋਕਾਂ ਦੁਆਰਾ ਇਹਨਾਂ ਦੇ ਇਸ ਗਾਣੇ ਗਾਣੇ ਨੂੰ ਵਾਰ ਵਾਰ ਸੁਣਿਆ ਜਾ ਰਿਹਾ ਹੈ ਅਤੇ ਬਹੁਤ ਚੰਗੇ ਚੰਗੇ ਕੋਮੈਂਟ ਵੀ ਆ ਰਹੇ ਹਨ| ਜੈਜੀ ਬੀ ਪੰਜਾਬ ਦੇ ਓਹਨਾ ਕਲਾਕਾਰਾਂ ਵਿੱਚੋ ਹਨ ਜਿਨ੍ਹਾਂ ਨੇ ਆਪਨੇ ਗੀਤਾ ਦੁਆਰਾ ਪੰਜਾਬੀ ਬੋਲੀ ਅਤੇ ਪੰਜਾਬ ਦਾ ਨਾਂ ਦੇਸ਼ਾਂ ਵਿਦੇਸ਼ਾਂ ਵਿੱਚ ਮਸ਼ਹੂਰ ਕੀਤਾ| ਜੈਜੀ ਬੀ ਨੇ ਆਪਣੀ ਗਾਇਕੀ ਦੁਆਰਾ ਲੋਕਾਂ ਦੇ ਦਿਲ ਵਿੱਚ ਬਹੁਤ ਉੱਚਾ ਦਰਜਾ ਹਾਸਿਲ ਕੀਤਾ ਹੈ|
ਜੈਜੀ ਬੀ Punjabi singer ਨੂੰ ਬੱਚੇ ਤੋਂ ਬਜ਼ੁਰਗਾਂ ਤੱਕ ਸੱਭ ਦੇ ਚਹੇਤੇ ਬਣ ਚੁੱਕੇ ਹਨ| 9 ਸਤੰਬਰ 2011 ਵਿੱਚ ਆਈ ਇਹਨਾਂ ਦੀ ਐਲਬੰਬ ਮਹਾਰਾਜਾ ਜਿਸ ਵਿੱਚ ਇਹਨਾਂ ਨੇ ਸੁਰਾਂ ਦੇ ਬਾਦਸ਼ਾਹ ਉਸਤਾਦ ਕੁਲਦੀਪ ਮਾਣਕ ਸਾਹਬ ਨਾਲ ਗਾਉਣ ਦਾ ਖਿਤਾਬ ਵੀ ਹਾਸਿਲ ਕੀਤਾ ਅਤੇ ਉਸ ਐਲਬੰਬ ਨੇ ਪੰਜਾਬ ਵਿੱਚ ਬਹੁਤ ਧੁੱਮਾਂ ਪਾਇਆ ਸਨ| ਮਹਾਰਾਜਾ ਐਲਬੰਬ ਨੂੰ ਲੋਕਾਂ ਨੇ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ| ਜੈਜੀ ਬੀ ਇਕ ਇਸ ਤਰਾਂ ਦੇ ਗਾਇਕ ਹਨ ਜੋ ਕਿ ਹਰ ਤਰਾਂ ਦੇ ਗੀਤ ਜਿਵੇਂ ਕਿ ਪੌਪ, ਲੋਕ ਗੀਤ ਅਤੇ ਧਾਰਮਿਕ ਗੀਤ ਬਹੁਤ ਅੱਛੇ ਤਰੀਕੇ ਨਾਲ ਹਰ ਵਾਰ ਪੇਸ਼ ਕਰਦੇ ਹਨ| ਜੈਜੀ ਬੀ ਗਾਇਕੀ ਤੋਂ ਇਲਾਵਾ ਆਪਣੀ ਲੁੱਕ ਲਈ ਵੀ ਬਹੁਤ ਮਸ਼ਹੂਰ ਹਨ ਜਿਵੇਂ ਕਿ ਦੇਖਿਆ ਜਾਂਦਾ ਹੈ ਉਹ ਆਪਣੀ ਹਰ ਨਵੀਂ ਐਲਬੰਬ ਦੇ ਨਾਲ ਆਪਣੀ ਵੱਖਰੀ ਲੁੱਕ ਨੂੰ ਪੇਸ਼ ਕਰਦੇ ਹਨ| ਲੋਕ ਇਹਨਾਂ ਦੀ ਗਾਇਕੀ ਤੋਂ ਇਲਾਵਾ ਇਹਨਾਂ ਦੀ ਲੁੱਕ ਨੂੰ ਵੀ ਬਹੁਤ ਪਸੰਦ ਕਰਦੇ ਹਨ ਅਤੇ ਫਾਲੋ ਵੀ ਕਰਦੇ ਹਨ | 2001 ਵਿੱਚ ਨਾਗ ਗਾਣੇ ਨਾਲ ਵੀ ਇਹਨਾਂ ਨੇ ਲੋਕਾਂ ਦੇ ਦਿਲ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਸੀ ਅੱਜ ਤੱਕ ਲੋਕ ਨਾਗ ਗਾਣੇ ਨੂੰ ਬਹੁਤ ਪਿਆਰ ਦਿੰਦੇ ਆ ਰਹੇ ਨੇ|
Be the first to comment