ਕੁਲਦੀਪ ਮਾਣਕ ਨੂੰ ਜੈਜ਼ੀ ਬੀ,ਬੋਹੀਮੀਆਂ ,ਸਰਦੂਲ ਸਿਕੰਦਰ ਨੇ ਕੀਤਾ ਯਾਦ ,ਵੇਖੋ ਵੀਡਿਓ
ਜੈਜ਼ੀ ਬੀ ਨੇ ਆਪਣੇ ਉਸਤਾਦ ਅਤੇ ਕਲੀਆਂ ਦੇ ਬਾਦਸ਼ਾਹ ਨੂੰ ਮੁੜ ਤੋਂ ਯਾਦ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜੈਜ਼ੀ ਬੀ,ਹੰਸ ਰਾਜ ਹੰਸ,ਸਰਦੂਲ ਸਿਕੰਦਰ ਅਤੇ ਬੋਹੀਮੀਆ ਨਜ਼ਰ ਆ ਰਹੇ ਨੇ ਅਤੇ ਇਹ ਸਭ ਕੁਲਦੀਪ ਮਾਣਕ ਦਾ ਕੋਈ ਗੀਤ ਟੈਬ ‘ਤੇ ਸੁਣਦੇ ਹੋਏ ਨਜ਼ਰ ਆ ਰਹੇ ਨੇ । ਬੋਹੀਮੀਆ ਤਾਂ ਉਨ੍ਹਾਂ ਦੇ ਇਸ ਗੀਤ ਨੂੰ ਸੁਣ ਕੇ ਭਾਵੁਕ ਹੋ ਜਾਂਦੇ ਨੇ ।ਇਨ੍ਹਾਂ ਸਭ ਨੇ ਕੁਲਦੀਪ ਮਾਣਕ ਦੇ ਗੀਤ ਨੂੰ ਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ।

ਦੱਸ ਦਈਏ ਕਿ ਜੈਜ਼ੀ ਬੀ ਨੇ ਸੰਗੀਤ ਦੀ ਸਿੱਖਿਆ ਕੁਲਦੀਪ ਮਾਣਕ ਤੋਂ ਹੀ ਹਾਸਲ ਕੀਤੀ ਸੀ ਅਤੇ ਉਹ ਅਕਸਰ ਆਪਣੇ ਉਸਤਾਦ ਨੂੰ ਕਾਫੀ ਮਿਸ ਕਰਦੇ ਨੇ ਅਤੇ ਅਕਸਰ ਯਾਦ ਕਰਦੇ ਰਹਿੰਦੇ ਨੇ ।ਕੁਲਦੀਪ ਮਾਣਕ ਦਾ ਜਨਮ ਨਵੰਬਰ ੧੯੫੯ ਨੂੰ ਪਿਤਾ ਨਿੱਕਾ ਖਾਨ ਦੇ ਘਰ ਹੋਇਆ ਸੀ ਅਤੇ ਸੰਗੀਤ ਉਨ੍ਹਾਂ ਨੂੰ ਵਿਰਾਸਤ ‘ਚ ਮਿਲਿਆ ਸੀ ।

ਉਨ੍ਹਾਂ ਦੇ ਵੱਡੇ ਵਡੇਰੇ ਨਾਭਾ ਦੇ ਮਹਾਰਾਜਾ ਹੀਰਾ ਸਿੰਘ ਦੇ ਦਰਬਾਰ ‘ਚ ਰਾਗੀ ਸਨ ਇਹੀ ਕਾਰਨ ਹੈ ਕਿ ਕੁਲਦੀਪ ਮਾਣਕ ਦਾ ਰੁਝਾਨ ਵੀ ਗਾਇਕੀ ਵੱਲ ਹੀ ਰਿਹਾ ।ਜੈਜ਼ੀ ਬੀ ਆਪਣੇ ਉਸਤਾਦ ਨੂੰ ਮਿਸ ਕਰਦੇ ਰਹਿੰਦੇ ਨੇ । ਕਿਉਂਕਿ ਜੈਜ਼ੀ ਬੀ ਜਿਸ ਮੁਕਾਮ ‘ਤੇ ਅੱਜ ਪਹੁੰਚ ਚੁੱਕੇ ਨੇ ਉਸ ਪੱਧਰ ‘ਤੇ ਪਹੁੰਚਾਉਣ ‘ਚ ਕੁਲਦੀਪ ਮਾਣਕ ਦਾ ਵੱਡਾ ਹੱਥ ਹੈ ।