ਜੈਜੀ ਬੀ ਨੇਂ ਸਾਂਝਾ ਕੀਤਾ ਲੱਕੀ ਸਿੰਘ ਦੁਰਗਾਪੁਰੀਆ ਦੇ ਗੀਤ ਦਾ ਵੀਡੀਓ
ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਲੱਕੀ ਸਿੰਘ ਦੁਰਗਾਪੁਰੀਆ ਦਾ ਵੀਡਿਓ ਸਾਂਝਾ ਕੀਤਾ ਹੈ ਲੱਕੀ ਸਿੰਘ ਦਾ ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ ।ਲੱਕੀ ਸਿੰਘ ਦੁਰਗਾਪੁਰੀਆ ਦੇ ਇਸ ਗੀਤ ਦਾ ਐਕਸਕਲੁਸਿਵ ਵੀਡਿਓ ਪੀਟੀਸੀ ਪੰਜਾਬੀ ,ਪੀਟੀਸੀ ਚੱਕ ਦੇ ‘ਤੇ ਵਿਖਾਇਆ ਗਿਆ |

View this post on Instagram

Lao ji dekho tey karo share sadey Pind waley mundey @luckysinghdurgapuria da Gana?

A post shared by Jazzy Bains (@jazzyb) on

ਜੈਜ਼ੀ ਬੀ ਨੇ ਕੁਝ ਦਿਨ ਪਹਿਲਾਂ ਵੀ ਇੱਕ ਪੋਸਟਰ ਨੂੰ ਸਾਂਝਾ ਕਰਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਇਸ ਗੀਤ ਨੂੰ ਸਾਂਝਾ ਕਰਨ ਅਤੇ ਵੇਖਣ ਦੀ ਅਪੀਲ ਕੀਤੀ ਸੀ  ਅਤੇ ਉਨ੍ਹਾਂ ਨੇ ਲੱਕੀ ਸਿੰਘ ਦੁਰਗਾਪੁਰੀਆ ਦਾ ਗੀਤ ਰਿਲੀਜ਼ ਹੋਣ ਤੋਂ ਬਾਅਦ ਮੁੜ ਤੋਂ ਇੱਕ ਵੀਡਿਓ ਸਾਂਝਾ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਲਿਖਿਆ ਸਾਰਿਆਂ ਨੇ ਸਪੋਰਟ ਕਰਨੀ ਹੈ |

ਲੱਕੀ ਸਿੰਘ ਦੁਰਗਾਪੁਰੀਆ ਦੇ ਇਸ ਨਵੇਂ ਗੀਤ ਲਈ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਵਧਾਈ ਅਤੇ ਸ਼ੁਭ ਇੱਛਾਵਾਂ ਦਿੱਤੀਆਂ ਨੇ ।ਆਪਣੇ ਇਸ ਗੀਤ ਨੂੰ ਲੈ ਕੇ ਜਿੱਥੇ ਉਹ ਖੁਦ ਉਤਸ਼ਾਹਿਤ ਨੇ ,ਉੱਥੇ ਹੀ ਜੈਜ਼ੀ ਬੀ ਆਪਣੇ ਪਿੰਡ ਦੇ ਇਸ ਗਾਇਕ ਦੀ ਹੌਸਲਾ ਅਫਜ਼ਾਈ ਕਰ ਰਹੇ ਨੇ ਅਤੇ ਲੋਕਾਂ ਨੂੰ ਵੀ ਇਸ ਗੀਤ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਸ ਨੂੰ ਸਾਂਝਾ ਕਰਨ ਦੀ ਅਪੀਲ ਸਰੋਤਿਆਂ ਨੂੰ ਕਰਦੇ ਨਜ਼ਰ ਆ ਰਹੇ ਨੇ । ਲੱਕੀ ਸਿੰਘ ਦੁਰਗਾਪੁਰੀਆ ਦਾ ਇਹ ਗੀਤ ਸਰੋਤਿਆਂ ਨੂੰ ਕਿੰਨਾ  ਭਾਉਂਦਾ ਹੈ ਇਹ ਤਾਂ ਆਉਣ ਵਾਲੇ ਦਿਨਾਂ ‘ਚ ਹੀ  ਪਤਾ ਲੱਗੇਗਾ