ਜੈਜ਼ੀ ਬੀ ਦੇ ਗੀਤ ਮਿਸ ਕਰਦਾ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ , ਹੋਏ ਦੋ ਮਿਲੀਅਨ ਵਿਊਜ਼
ਜੈਜ਼ੀ ਬੀ punjabi singer ਦੇ ਗੀਤ ਮਿਸ ਕਰਦਾ ਨੇ ਦੋ ਮਿਲੀਅਨ ਪਾਰ ਕਰ ਲਏ ਨੇ । ਇਸ ਗੀਤ ਦਾ ਜਾਦੂ ਲੋਕਾਂ ਦੇ ਸਿਰਾਂ ‘ਤੇ ਚੜ੍ਹ ਕੇ ਬੋਲ ਰਿਹਾ ਹੈ ।ਜੈਜ਼ੀ ਬੀ ਦਾ ਗੀਤ ਮਿਸ ਕਰਦਾ ਰਿਲੀਜ਼ ਹੋਇਆਂ ਮਹਿਜ਼ ਦੋ ਦਿਨ ਹੀ ਹੋਏ ਨੇ ਅਤੇ ਉਨ੍ਹਾਂ ਦੇ ਇਸ ਗੀਤ ਨੂੰ ਵੇਖਣ ਵਾਲਿਆਂ ਦਾ ਆਂਕੜਾ ਦੋ ਮਿਲੀਅਨ ਤੱਕ ਪਹੁੰਚ ਚੁੱਕਿਆ ਹੈ ।ਇਸ ਗੀਤ ਦਾ ਵੀਡਿਓ ਸਾਂਝਾ ਕਰਦੇ ਹੋਏ ਜੈਜ਼ੀ ਬੀ ਨੇ ਸਰੋਤਿਆਂ ਦਾ ਇਸ ਗੀਤ ਨੂੰ ਭਰਵਾਂ ਹੁੰਗਾਰਾ ਦੇਣ ਲਈ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕੀਤਾ ਹੈ ।

View this post on Instagram

Kaun Kihnu #MissKarda jaroor comments ch dasiyo te eda ee support karde Raho .. Love u aa sareya nu .. Full Video link in Bio

A post shared by Jazzy Bains (@jazzyb) on

ਇਸ ਗੀਤ ਦੇ ਬੋਲ ਲਿਖੇ ਨੇ ਕੁਵਰ ਵਿਰਕ ਨੇ ਅਤੇ ਮਿਊਜ਼ਿਕ ਵੀ ਉਨ੍ਹਾਂ ਨੇ ਹੀ ਦਿੱਤਾ ਸੀ। ਇਸ ਗੀਤ ਦਾ ਵੀਡਿਓ ਕੁਰਨ ਢਿੱਲੋਂ ਨੇ ਬਣਾਇਆ ਹੈ । ਇਸ ਗੀਤ ਦਾ ਐਕਸਕਲੁਸਿਵ ਵੀਡਿਓ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ਉੱਤੇ ਵਿਖਾਇਆ ਗਿਆ ।  ਜੈਜ਼ੀ ਬੀ ਨੇ ਆਪਣੇ ਇਸ ਗੀਤ ਦਾ ਵੀਡਿਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ਅਤੇ ਸਰੋਤਿਆਂ ਵੱਲੋਂ ਇਸ ਗੀਤ ਨੂੰ ਦਿੱਤੇ ਪਿਆਰ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਹੈ । ਇਹ ਇੱਕ ਰੋਮਾਂਟਿਕ ਗੀਤ ਹੀ ਹੈ ਜਿਸ ‘ਚ ਜੈਜ਼ੀ ਬੀ ਨੇ ਆਪਣੇ ਹੀ ਅੰਦਾਜ਼ ‘ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ।ਜੈਜ਼ੀ ਬੀ ਦੇ ਫੈਨਸ ਵੀ ਉਨ੍ਹਾਂ ਦੇ ਇਸ ਨਵੇਂ ਗੀਤ ਨੂੰ ਲੈ ਕੇ ਪੱਬਾਂ ਭਾਰ ਨੇ ।

ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਸ ਗੀਤ ਨੂੰ ਜੈਜ਼ੀ ਬੀ ਨੇ ਆਪਣੇ ਹੀ ਅੰਦਾਜ਼ ‘ਚ ਗਾ ਕੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਆਪਣੀ ਮਹਿਬੂਬ ਨੂੰ ਕਿੰਨਾ ਮਿਸ ਕਰਦੇ ਹਨ। ਇਸ ਗੀਤ ਨੇ ਯੂਟਿਊਬ ‘ਤੇ ਧੁੰਮਾਂ ਪਾਈਆਂ ਹੋਈਆਂ ਹਨ ਅਤੇ ਲੋਕਾਂ ਨੂੰ ਉਨ੍ਹਾਂ ਦਾ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ ।