ਕਿਸ ਨੂੰ ਵਿਆਹ ਕੇ ਲੈਜਾਣ ਦੀਆਂ ਗੱਲਾਂ ਕਰ ਰਹੇ ਹਨ ਪੰਜਾਬੀ ਗਾਇਕ ਜੈਲੀ
ਗੱਭਰੂ ਦੇ ਬੁੱਲ ਸੁੱਕ ਗਏ , ਦਿਲ ਦੇ ਫਰੇਮ , ਅੱਖ ” punjabi song ਆਦਿ ਪੰਜਾਬੀ ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਗਾਇਕ ” ਜੈਲੀ ” ਹਾਜ਼ਿਰ ਹਨ ਆਪਣੇ ਨਵੇਂ ਗੀਤ ” ਵਿਆਹ ਦੀਆਂ ਟੂਮਾਂ ” ਗੀਤ ਨਾਲ | ਇਸ ਗੀਤ ਦੀ ਜਾਣਕਾਰੀ ” ਜੈਲੀ ” ਨੇਂ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਆਪਣੀ ਇੱਕ ਵੀਡੀਓ ਦੇ ਜਰੀਏ ਸਭ ਨਾਲ ਸਾਂਝੀ ਕੀਤੀ | ਇਸ ਗੀਤ ਨੂੰ ਜਿੱਥੇ ” ਜੈਲੀ ” ਨੇਂ ਆਪਣੀ ਅਵਾਜ ਨਾਲ ਸਿੰਗਾਰਿਆ ਹੈ ਓਥੇ ਹੀ ਇਸ ਗੀਤ ਦੇ ਬੋਲ ” ਸਿੱਧੂ ਸਰਬਜੀਤ ” ਦੁਆਰਾ ਲਿਖੇ ਗਏ ਹਨ | ਇਸ ਗੀਤ ਨੂੰ ਮਿਊਜ਼ਿਕ ” ਸਿੱਧੂ ਭਗਤ ” ਦੁਆਰਾ ਦਿੱਤਾ ਗਿਆ ਹੈ | ਇਸ ਗੀਤ ਵਿੱਚ ਮੁੰਡਾ ਕੁੜੀ ਨੂੰ ਕਹਿ ਰਿਹਾ ਹੈ ਕਿ ਤੈਨੂੰ ਵਿਆਹ ਕੇ ਲੈ ਜਾਣਾ ਹੈ ਅਤੇ ਮੇਰੀ ਮਾਂ ਨੇਂ ਤੇਰੇ ਵਿਆਹ ਦੇ ਗਹਿਣੇ ਵੀ ਜੋੜੇ ਹੋਏ ਹਨ |

ਜੈਲੀ ਦੇ ਇਸ ਗੀਤ ਨੂੰ ਫੈਨਸ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਜੈਲੀ ਨੇਂ ਕਾਫੀ ਲੰਬੇ ਸਮੇਂ ਤੋਂ ਬਾਅਦ ਆਪਣੇ ਇਸ ਗੀਤ ਜਰੀਏ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵਾਪਸੀ ਕੀਤੀ ਹੈ | ਜੈਲੀ ਇਸ ਗੀਤ ਤੋਂ ਪਹਿਲਾ ਵੀ ਪੰਜਾਬੀ ਇੰਡਸਟਰੀ ਨੂੰ ਕਾਫੀ ਹਿੱਟ ਦੇ ਚੁੱਕੇ ਹਨ | ਜੈਲੀ ਦੁਆਰਾ ਅੱਜ ਤੱਕ ਜਿੰਨੇ ਵੀ ਗੀਤ ਗਾਏ ਗਏ ਹਨ ਸਭ ਨੂੰ ਬਹੁਤ ਹੀ ਪਿਆਰ ਮਿਲਿਆ ਹੈ | ਜੈਲੀ ਆਪਣੇ ਇਸ ਨਵੇਂ ਗੀਤ ਨੂੰ ਲੈਕੇ ਬਹੁਤ ਹੀ ਉਤਸਾਹਿਤ ਹਨ ਅਤੇ ਵੇਖਣਾ ਇਹ ਹੋਵੇਗਾ ਕਿ ਇਹਨਾਂ ਦੇ ਇਸ ਗੀਤ ਨੂੰ ਫੈਨਸ ਕਿੰਨਾ ਕੁ ਪਸੰਦ ਕਰਦੇ ਹਨ |