ਜੈਟ ਏਅਰਵੇਜ਼ ਦੀ ਫਲਾਈਟ ‘ਚ ਬੈਠਦਿਆਂ ਯਾਤਰੀਆਂ ਦੇ ਨੱਕ ਅਤੇ ਕੰਨ ਤੋਂ ਨਿਕਲਣ ਲੱਗਿਆ ਖੂਨ, ਦੇਖੋ ਵੀਡੀਓ 

Written by Ragini Joshi

Published on : September 21, 2018 9:10
Jet Airways Passengers Suffer Nose, Ear Bleed

Jet Airways Passengers Suffer Nose, Ear Bleed : ਜੈਟ ਏਅਰਵੇਜ਼ ਦੀ ਫਲਾਈਟ ‘ਚ ਬੈਠਦਿਆਂ ਯਾਤਰੀਆਂ ਦੇ ਨੱਕ ਅਤੇ ਕੰਨ ਤੋਂ ਨਿਕਲਣ ਲੱਗਿਆ ਖੂਨ, ਦੇਖੋ ਵੀਡੀਓ

ਕੱਲ੍ਹ ਮੁੰਬਈ ਤੋਂ ਜੈਪੁਰ ਤੱਕ 166 ਯਾਤਰੀਆਂ ਨਾਲ ਇਕ ਜੈੱਟ ਏਅਰਵੇਜ਼ ਦੀ ਉਡਾਣ ਨੂੰ ਸਵੇਰੇ ਇੱਕ ਵੱਡੀ ਗਲਤੀ ਕਾਰਨ ਵਾਪਸ ਮੁੜਨਾ ਪਿਆ ਸੀ।

ਫਲਾਈਟ 9 ਡਬਲ 697 ਦੇ ‘ਚ ਸਵਾਰ 30 ਤੋਂ ਜ਼ਿਆਦਾ ਮੁਸਾਫਿਰਾਂ ਦੇ ਕੰਨ ਅਤੇ ਨੱਕ ਤੋਂ ਅਚਾਨਕ ਖੂਨ ਨਿਕਲਣ ਲੱਗ ਗਿਆ ਕਿਉਂਕਿ ਚਾਲਕ ਦਲ ਇੱਕ ਸਵਿੱਚ ਦੀ ਆਨ ਕਰਨਾ ਭੁੱਲ ਗਿਆ ਸੀ, ਜੋ ਕੈਬਿਨ ਹਵਾ ਦੇ ਦਬਾਅ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰਦਾ ਹੈ।


ਕਈ ਯਾਤਰੀਆਂ ਨੇ ਸਿਰਦਰਦ ਦੀ ਸ਼ਿਕਾਇਤ ਕੀਤੀ ਸੀ ਅਤੇ ਉਹਨਾਂ ਨੂੰ ਤੁਰੰਤ ਆਕਸੀਜਨ ਮਾਸਕ ਦਿੱਤੇ ਗਏ ਸਨ।

ਸਾਰੇ ਪ੍ਰਭਾਵਿਤ ਮੁਸਾਫਰਾਂ ਨੂੰ ਹਵਾਈ ਅੱਡੇ ‘ਤੇ ਡਾਕਟਰਾਂ ਕੋਲੋਂ ਇਲਾਜ ਮੁਹੱਈਆ ਕਰਵਾਇਆ ਗਿਆ ਸੀ।

ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਕਿਹਾ ਕਿ ਅਮਲੇ ਨੂੰ ਡਿਊਟੀ ਤੋਂ ਫਿਲਹਾਲ ਕੱਢ ਦਿੱਤਾ ਗਿਆ ਹੈ ਅਤੇ ਹਵਾਈ ਹਾਦਸਾ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।