ਆਖਰ ਕੈਨੇਡਾ ਦੀ ਸਾਬਕਾ ਨਿਆਂ ਮੰਤਰੀ ਜੋਡੀ ਵਿਲਸਨ ਨੇ ਕੈਨੇਡਾ ਦੀ ਸਿਆਸਤ ਨੂੰ ਕਿਉਂ ਕਿਹਾ ਜ਼ਹਿਰੀਲੀ ਅਤੇ ਬੇਅਸਰ?
ਔਟਵਾ, 9 ਜੁਲਾਈ : ਆਮ ਤੌਰ ‘ਤੇ ਕੈਨੇਡਾ-ਅਮਰੀਕਾ ਜਿਹੇ ਮੁਲਕਾਂ ਦੇ ਵਧੀਆ ਸਿਆਸੀ ਮਾਹੌਲ ਦੀਆਂ ਵਿਸ਼ਵ ਭਰ ‘ਚ ਤਰੀਫਾਂ ਕੀਤੀਆਂ ਜਾਂਦੀਆਂ ਹਨ, ਪਰ ਹਾਲ ‘ਚ ਹੀ ਕੈਨੇਡਾ ਦੀ ਸਾਬਕਾ ਲਿਬਰਲ ਨਿਆਂ ਮੰਤਰੀ ਜੋ ਕਿ ਫਿਲਹਾਲ ਬਤੌਰ ਆਜ਼ਾਦ ਐਮਪੀ ਜੋਡੀ ਵਿਲਸਨ-ਰੇਅਬੋਲਡ ਹਨ, ਵੱਲੋਂ ਕੈਨੇਡਾ ਦੀ ਸਿਆਸਤ ਨੂੰ ਜ਼ਹਿਰੀਲਾ ਆਖ ਦਿੱਤਾ ਗਿਆ ਹੈ। ਉਹਨਾਂ ਨੇ ਇਹ ਗੰਭੀਰ ਦੋਸ਼ ਲਗਾਉਣ ਤੋਂ ਬਾਅਦ ਖੁਦ ਆਪ ਇਸਦਾ ਹਿੱਸਾ ਨਾ ਬਣਨ ਦੇ ਚੱਲਦਿਆਂ ਆਉਣ ਵਾਲੀਆਂ ਚੋਣਾਂ ਤੋਂ ਕਿਨਾਰਾ ਕਰਨ ਦੀ ਗੱਲ ਵੀ ਕਹਿ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2019 ਵਿੱਚ ਜੋਡੀ ਵਿਲਸਨ ਨੂੰ ਲਿਬਰਲ ਕੌਕਸ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਸੀ ਅਤੇ ਅਜਿਹਾ ਐਸਐਨਸੀ-ਲਾਵਲਿਨ ਸਕੈਂਡਲ ਤੋਂ ਬਾਅਦ ਕੀਤਾ ਗਿਆ ਸੀ।

ਐਮਪੀ ਜੋਡੀ ਵਿਲਸਨ-ਰੇਅਬੋਲਡ ਨੇ ਇਸ ਸਬੰਧੀ ਆਨਲਾਈਨ ਪੋਸ਼ਟ ਸਾਂਢੀ ਕੀਤੀ ਹੈ ਅਤੇ ਉਹਨਾਂ ਦੇ ਕਹਿਣ ਮੁਤਾਬਕ ਹੁਣ ਕੈਨੇਡਾ ਦੀ ਸਿਆਸਤ ‘ਤੇ ਨਕਾਰਤਮਕ ਅਤੇ ਬੇਅਸਰ ਮੁੱਦੇ ਭਾਰੀ ਹਨ ਅਤੇ ਉਹ ਹੁਣ ਕੈਨੇਡੀਅਨ ਮੂਲ ਦੇ ਲੋਕਾਂ ਨਾਲ ਮਸਲੇ ਹੱਲ ਕਰਨ ਅਤੇ ਵਾਵਤਰਵਰਣ ਸਬੰਧੀ ਮੁੱਦਿਆਂ ‘ਤੇ ਕੰਮ ਕਰਨਾ ਚਾਹੁੰਦੀ ਹੈ। ਜੋਡੀ ਵਿਲਸਨ 2015 ਵਿੱਚ ਪਹਿਲੀ ਵਾਰ ਦ ਬੀ.ਸੀ. ਦੇ ਵੈਨਕੁਵਰ ਗਰੇਨਵਿਲ ਹਲਕੇ ਤੋਂ ਐਮਪੀ ਬਣੀ ਸੀ ਪਰ 2019 ਦੇ ਫਰਵਰੀ ਮਹੀਨੇ ‘ਚ ਵਿੱਚ ਐਸਐਨਸੀ-ਲਾਵਲਿਨ ਸਕੈਂਡਲ ਦੇ ਮੁੱਦੇ ’ਤੇ ਉਸ ਨੇ ਲਿਬਰਲ ਕੈਬਨਿਟ ਛੱਡੀ ਅਤੇ ਅਪ੍ਰੈਲ ਮਹੀਨੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਉਸਨੂੰ ਕੌਕਸ ਤੋਂ ਬਾਹਰ ਦੇ ਕੱਢ ਦਿੱਤਾ ਗਿਅ ਸੀ। ਇਸ ਦੇ ਬਾਵਜੂਦ ਵੀ ਅਕਤੂਬਰ 2019 ਵਿੱਚ ਜੋਡੀ ਵਿਲਸਨ-ਰੇਅਬੋਲਡ ਦੁਬਾਰਾ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜ੍ਹ ਕੇ ਵੀ ਜਿੱਤ ਹਾਸਲ ਕੀਤੀ ਸੀ।