ਕੀ ਵਾਕਈ ਜੌਨਸਨ ਬੇਬੀ ਪਾਊਡਰ ਬੱਚਿਆਂ ਲਈ ਬਣਿਆ ਕੈਂਸਰ ਦਾ ਕਾਰਨ? ਕੈਨੇਡਾ ਤੇ ਅਮਰੀਕਾ ‘ਚ ਬੇਬੀ ਪਾਊਡਰ ਨਹੀਂ ਵੇਚੇਗੀ ਕੰਪਨੀ
ਕੀ ਵਾਕਈ ਜੌਨਸਨ ਬੇਬੀ ਪਾਊਡਰ ਬੱਚਿਆਂ ਲਈ ਬਣਿਆਂ ਕੈਂਸਰ ਦਾ ਕਾਰਨ? ਕੈਨੇਡਾ ਤੇ ਅਮਰੀਕਾ 'ਚ ਬੇਬੀ ਪਾਊਡਰ ਨਹੀਂ ਵੇਚੇਗੀ ਕੰਪਨੀ

ਪਿਛਲੇ ਕੁਝ ਸਮੇਂ ਤੋਂ ਜੌਨਸਨ ਐਂਡ ਜੌਨਸਨ ਕੰਪਨੀ ਦੇ ਉਤਪਾਦ ਮਿਲਾਵਟ ਅਤੇ ਬੱਚਿਆਂ ਲਈ ਖ਼ਤਰੇ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੀ ਹੈ। ਅਜਿਹੇ ‘ਚ ਇਹ ਕੰਪਨੀ ਹੁਣ ਆਪਣਾ ਬੇਬੀ ਪਾਊਡਰ ਕੈਨੇਡਾ ਅਤੇ ਅਮਰੀਕਾ ਵਿੱਚ ਨਹੀਂ ਵੇਚ ਸਕੇਗੀ।

ਦੱਸ ਦੇਈਏ ਕਿ ਕਈ ਖਪਤਕਾਰਾਂ ਨੇ ਕੰਪਨੀ ਦੇ ਵਿਰੁੱਧ ਹਜ਼ਾਰਾਂ ਕੇਸ ਦਾਖ਼ਲ ਕੀਤੇ ਹਨ, ਜਿੰਨ੍ਹਾਂ ‘ਚ ਇਹਨਾਂ ‘ਚ ਮਿਲਾਵਟ ਦੇ ਦੋਸ਼ ਲਗਾਏ ਗਏ ਹਨ ਕੰਪਨੀ ਦੇ ਵਿਰੁੱਧ 16 ਹਜ਼ਾਰ ਤੋਂ ਵੱਧ ਮੁਕੱਦਮੇ ਦਾਇਰ ਹਨ, ਅਤੇ ਦੋਸ਼ ਲਗਾਇਆ ਜਾਂਦਾ ਰਿਹਾ ਹੈ ਕਿ ਬੱਚਿਆਂ ਲਈ ਜੌਨਸਨ ਬੇਬੀ ਪਾਊਡਰ ਕੈਂਸਰ ਦਾ ਕਾਰਨ ਬਣਿਆ ਹੈ।

ਇਸ ਤੋਂ ਇਲਾਵਾ ਇਹਨਾਂ ਉਤਪਾਦਾਂ ਦੀ ਵਿਕਰੀ ‘ਚ ਗਿਰਾਵਟ ਦਾ ਸਾਹਮਣਾ ਵੀ ਕੰਪਨੀ ਨੂੰ ਕਰਨਾ ਪਿਆ ਸੀ।