ਜੋਰਡਨ ਸੰਧੂ ਦਾ ਨਵਾਂ ਗਾਣਾ ‘ਮੁੰਡਾ ਤੈਨੂੰ ਲਾਈਕ ਕਰੇ’ ਰਿਲੀਜ਼ ,ਵੇਖੋ ਵੀਡਿਓ
ਜੋਰਡਨ ਸੰਧੂ ਦਾ ਨਵਾਂ ਗਾਣਾ ‘ਮੁੰਡਾ ਤੈਨੂੰ ਲਾਈਕ ਕਰੇ’ ਰਿਲੀਜ਼ ਹੋ ਗਿਆ ਹੈ । ਇਸ ਸਭ ਦੀ ਜਾਣਕਾਰੀ ਜੋਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ‘ਤੇ ਦਿੱਤੀ ਹੈ । ਸੰਧੂ ਨੇ ਗਾਣੇ ਦੀ ਵੀਡਿਓ ਵੀ ਸ਼ੇਅਰ ਕੀਤੀ ਹੈ । ਇਸ ਗਾਣੇ ਦੇ ਬੋਲ ਬੰਟੀ ਬੈਂਸ ਨੇ ਲਿਖੇ ਹਨ ਜਦੋਂ ਕਿ ਗਾਣੇ ਦਾ ਮਿਊਜ਼ਿਕ ਜੱਸੀ ਐਕਸ ਨੇ ਬਣਾਇਆ ਹੈ । ਗਾਣੇ ਦੀ ਵੀਡਿਓ ਭਿੰਡਰ ਬੁਰਜ ਨੇ ਬਣਾਈ ਹੈ ।

ਹੋਰ ਵੇਖੋ : ਹੈਂਡਸਮ ਜੱਟ ” ਜੋਰਡਨ ਸੰਧੂ ” ਜਲਦ ਲੈਕੇ ਆ ਰਹੇ ਹਨ ਆਪਣੀ ਪੰਜਾਬੀ ਫ਼ਿਲਮ ” ਕਾਲਾ ਸ਼ਾਹ ਕਾਲਾ “

View this post on Instagram

#MundaTainuLikeKre OutNow! ❤️ #LikeApp Di Mashoori ? Link In Bio! @like_app_official song Lyrics – @buntybains Music – @jassixmusic Video – @bhindder_burj Label – @brandbmusic @onedigitalentertainment @buntybainsproductions

A post shared by Jordan Sandhu (@jordansandhu) on

ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਫਿਲਮਾਂਕਣ ਬਹੁਤ ਹੀ ਵਧੀਆ ਹੋਇਆ ਹੈ । ਇਸ ਵੀਡਿਓ ‘ਚ ਜੋਰਡਨ ਸੰਧੂ ਦੇ ਨਾਲ ਕੁਝ ਫੀਮੇਲ ਮਾਡਲਸ ਨਜ਼ਰ ਆ ਰਹੀਆਂ ਹਨ । ਜੋਰਡਨ ਸੰਧੂ ਨੇ ਗਾਣੇ ਦੀ ਵੀਡਿਓ ਸ਼ੇਅਰ ਕਰਕੇ  ਆਪਣੇ ਫੈਨਸ ਨੂੰ ਵੀ ਇਸ ਵੀਡਿਓ ਨੂੰ ਲਾਈਕ ਅਤੇ ਸ਼ੇਅਰ ਕਰਨ ਲਈ ਕਿਹਾ ਹੈ ।

ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਜੋਰਡਨ ਸੰਧੂ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਆਪਣੇ ਛੋਟੇ ਜਿਹੀ ਗਾਇਕੀ ਦੇ ਇਸ ਸਫਰ ‘ਚ ਉਨ੍ਹਾਂ ਨੇ ਸਰੋਤਿਆਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਈ ਹੈ ।