ਜੌਰਡਨ ਸੰਧੂ ਆਪਣੇ ਨਵੇਂ ਗੀਤ ਹੀਰ ਸਲੇਟੀ ਨੂੰ ਲੈਕੇ ਹਨ ਕਾਫੀ ਉਤਸ਼ਾਹਿਤ , ਵੀਡੀਓ ਕੀਤਾ ਸਾਂਝਾ
ਜੌਰਡਨ ਸੰਧੂ ਜਲਦ ਹੀ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ punjabi singer ‘ਹੀਰ ਸਲੇਟੀ’ । ਇਹ ਗੀਤ ਸੱਤ ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ।ਇਸ ਗਾਣੇ ਦੇ ਬੋਲ ਬੰਟੀ ਬੈਂਸ ਨੇ ਲਿਖੇ ਨੇ ਜਦਕਿ ਸੰਗੀਤਬੱਧ ਵੀ ਬੰਟੀ ਬੈਂਸ ਨੇ ਹੀ ਕੀਤਾ ਹੈ । ਗੀਤ ਦੀ ਫੀਚਰਿੰਗ ‘ਚ ਜੌਰਡਨ ਸੰਧੂ ਦੇ ਨਾਲ ਸੋਨੀਆ ਮਾਨ ਨਜ਼ਰ ਆਉਣਗੇ । ਇਸ ਦਾ ਵੀਡਿਓ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ਦਾ ਪੋਸਟਰ ਜੌਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ ।

View this post on Instagram

#HeerSaleti Diwali Waale Din❤️ Gaana Bahut Pasand Aayu Tuhanu ☺️ @jordansandhu @buntybains @soniamann01 @thebossmusicworldwide @sukhsanghera @buntybainsproductions @speedrecords @sweetchillidesigns

A post shared by Jordan Sandhu (@jordansandhu) on

ਜੌਰਡਨ ਸੰਧੂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲੇਗਾ । ਜੌਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਵੀ ਸ਼ੇਅਰ ਕੀਤਾ ਹੈ । ਜਿਸ ‘ਚ ਉਹ ਆਪਣੇ ਇਸ ਗੀਤ ਬਾਰੇ ਜਾਣਕਾਰੀ ਦੇ ਰਹੇ ਨੇ ਅਤੇ ਗੀਤ ਨੂੰ ਗੁਨਗੁਣਾ ਰਹੇ ਨੇ । ਇਸ ਗੀਤ ‘ਚ ਜੌਰਡਨ ਸੰਧੂ ਕਿਸ ਤਰ੍ਹਾਂ ਦੀ ਹੀਰ ਗਾਉਣ ਜਾ ਰਹੇ ਨੇ ।

ਇਹ ਸਭ ਜਾਨਣ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਸੱਤ ਨਵੰਬਰ ਦਾ ਜਿਸ ਦਿਨ ਇਹ ਗੀਤ ਰਿਲੀਜ਼ ਹੋਵੇਗਾ।ਪਰ ਇਸ ਗੀਤ ਨੂੰ ਲੈ ਕੇ ਜੌਰਡਨ ਸੰਧੂ ਕਾਫੀ ਉਤਸ਼ਾਹਿਤ ਨੇ । ਦੱਸ ਦਈਏ ਕਿ ਜੌਰਡਨ ਸੰਧੂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਸਰੋਤਿਆਂ ਵੱਲੋਂ ਵੀ ਉਨ੍ਹਾਂ ਦੇ ਗੀਤਾਂ ਨੂੰ ਸਮੇਂ-ਸਮੇਂ ‘ਤੇ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।