ਹੈਂਡਸਮ ਜੱਟ ” ਜੋਰਡਨ ਸੰਧੂ ” ਜਲਦ ਲੈਕੇ ਆ ਰਹੇ ਹਨ ਆਪਣੀ ਪੰਜਾਬੀ ਫ਼ਿਲਮ ” ਕਾਲਾ ਸ਼ਾਹ ਕਾਲਾ “
ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬੀ ਗਾਇਕ ਗਿੱਪੀ ਗਰੇਵਾਲ, ਅਮਰਿੰਦਰ ਗਿੱਲ ਰੋਸ਼ਨ ਪ੍ਰਿੰਸ ਆਦਿ ਹੋਰ ਵੀ ਕਲਾਕਾਰ ਹਨ ਜਿਹਨਾਂ ਨੇ ਕਿ ਆਪਣੀ ਗਾਇਕੀ punjabi song ਤੋਂ ਇਲਾਵਾ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵੀ ਬਤੋਰ ਚੰਗੇ ਐਕਟਰ ਬਹੁਤ ਵਧੀਆ ਜਗਾ ਬਣਾਈ ਹੋਈ ਹੈ | ਓਸੇ ਤਰਾਂ ਹੁਣ ਸੱਭ ਦੇ ਹਰਮਨ ਪਿਆਰੇ ਪੰਜਾਬੀ ਗਾਇਕ ” ਜੋਰਡਨ ਸੰਧੂ ” jordan sandhu ਵੀ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣਾ ਪਹਿਲਾ ਕਦਮ ਰੱਖ ਚੁੱਕੇ ਹਨ |

ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਦੱਸਿਆ ਕਿ ਜਲਦ ਹੀ ਉਹਨਾਂ ਦੀ ਪੰਜਾਬੀ ਫ਼ਿਲਮ ” ਕਾਲਾ ਸ਼ਾਹ ਕਾਲਾ ” ਆ ਰਹੀ ਹੈ | ਇਸ ਫ਼ਿਲਮ ‘ਚ ਜੋਰਡਨ ਸੰਧੂ ਮੁੱਖ ਭੂਮਿਕਾ ਨਿਭਾਅ ਰਹੇ ਹਨ ਅਤੇ ਜੋਰਡਨ ਸੰਧੂ ਦੇ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ | ” ਜੋਰਡਨ ਸੰਧੂ ” ਨੇਂ ਆਪਣੀ ਇੰਸਟਾਗ੍ਰਾਮ ਦੇ ਤਿੰਨਾਂ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਸੱਭ ਦਾ ਧੰਨਵਾਦ ਕੀਤਾ ਅਤੇ ਲਿਖਿਆ ਕਿ ” ਤੁਹਾਡੇ ਸਾਰਿਆਂ ਦੇ ਪਿਆਰ ਤੇ ਵਾਹਿਗੁਰੂ ਦੀ ਮਿਹਰ ਸਦਕਾ ਇੰਡਸਟਰੀ ਦੇ ਸੀਨੀਅਰ ਕਲਾਕਾਰਾਂ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ | ਪੂਰੇ ਮਨ ਨਾਲ ਕੰਮ ਕਰਾਂਗਾ ਤੇ ਕਾਫੀ ਕੁਝ ਸਿੱਖਣ ਨੂੰ ਮਿਲੇਗਾ ”

ਇਹ ਸੀ ਜੀ ਇਹਨਾਂ ਦੀ ਆਉਣ ਵਾਲੀ ਫ਼ਿਲਮ ਦੇ ਬਾਰੇ ਪਰ ਜੇ ਕਰ ਆਪਾਂ ਇਹਨਾਂ ਦੀ ਗਾਇਕੀ ਬਾਰੇ ਗੱਲ ਕਰੀਏ ਤਾਂ ਦੱਸ ਦੇਈਏ ਕਿ ਹਾਲ ਹੀ ਵਿੱਚ ਅਮਰਿੰਦਰ ਗਿੱਲ ਦੀ ਫ਼ਿਲਮ ‘ਅਸ਼ਕੇ’ ਦਾ ਗੀਤ “ਹੈਂਡਸੰਮ ਜੱਟਾ”punjabi song ਰਿਲੀਜ਼ ਹੋਇਆ ਹੈ | ਇਹ ਇੱਕ ਪਾਰਟੀ ਗੀਤ ਹੈ ਜਿਸ ਵਿੱਚ ਬੰਟੀ ਬੈਂਸ, ਹਿਮਾਂਸ਼ੀ ਖੁਰਾਣਾ, ਅਤੇ ਜੋਰਡਨ ਸੰਧੂ jordan sandhu ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ| ਜਿੱਥੇ ਇਸ ਗੀਤ ਨੂੰ ਜੋਰਡਨ ਸੰਧੂ ਦੁਆਰਾ ਗਾਇਆ ਗਿਆ ਹੈ ਓਥੇ ਹੀ ਇਸਦੇ ਬੋਲ ਬੰਟੀ ਬੈਂਸ ਵਲੋਂ ਲਿਖੇ ਗਏ ਤੇ ਨਾਲ ਹੀ ਕੰਪੋਸ ਵੀ ਉਹਨਾਂ ਵਲੋਂ ਕੀਤਾ ਗਿਆ ਹੈ| ਗੀਤ ਵਿੱਚ ਅਦਾਕਾਰਾ ਹਿਮਾਂਸ਼ੀ ਖੁਰਾਣਾ ਬੇਹੱਦ ਖੂਬਸੂਰਤ ਲੱਗ ਰਹੀ ਹੈ |